‘ਕੰਤਾਰਾ’ ਦੇ ਦ੍ਰਿਸ਼ ਦੀ ਨਕਲ ਲਈ ਰਣਵੀਰ ਸਿੰਘ ਨੇ ਰਿਸ਼ਭ ਤੋਂ ਮੁਆਫ਼ੀ ਮੰਗੀ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਫਿਲਮ ‘ਕੰਤਾਰਾ: ਏ ਲੈਜੈਂਡ ਚੈਪਟਰ-1’ ਦੇ ਇਕ ਦਿ੍ਸ਼ ਦੀ ਨਕਲ ਕਰਨ ’ਤੇ ਅਭਿਨੇਤਾ ਰਿਸ਼ਭ ਸ਼ੇਟੀ ਤੋਂ ਮੁਆਫ਼ੀ ਮੰਗੀ ਹੈ। ਸਿੰਘ ਨੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ...
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਫਿਲਮ ‘ਕੰਤਾਰਾ: ਏ ਲੈਜੈਂਡ ਚੈਪਟਰ-1’ ਦੇ ਇਕ ਦਿ੍ਸ਼ ਦੀ ਨਕਲ ਕਰਨ ’ਤੇ ਅਭਿਨੇਤਾ ਰਿਸ਼ਭ ਸ਼ੇਟੀ ਤੋਂ ਮੁਆਫ਼ੀ ਮੰਗੀ ਹੈ। ਸਿੰਘ ਨੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ ਘਟਨਾ 28 ਨਵੰਬਰ ਨੂੰ ਗੋਆ ਦੇ ਕਰਵਾਏ ਗਏ 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ (ਆਈ ਐੱਫ ਐੱਫ ਆਈ) ਦੇ ਸਮਾਪਤੀ ਸਮਾਰੋਹ ਦੌਰਾਨ ਹੋਈ ਸੀ ਜਿਥੇ ਦੋਵੇਂ ਅਦਾਕਾਰ ਮੌਜੂਦ ਸਨ। ਰਣਵੀਰ ਵੱਲੋਂ ‘ਕੰਤਾਰਾ’ ਦੇ ਇਕ ਦਿ੍ਸ਼ ਦੀ ਨਕਲ ਕਰਦਿਆਂ ਜੀਭ ਬਾਹਰ ਕੱਢਣ ਵਾਲੇ ਕਲਿਪ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਕਈ ਖਪਤਕਾਰਾਂ ਨੇ ਉਸ ਨੂੰ ਟ੍ਰੋਲ ਕੀਤਾ ਸੀ। ਉਸ ਨੇ ਮੰਗਲਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਬਿਆਨ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਦੇਸ਼ ਦੀ ਹਰੇਕ ਸੰਸਕਿ੍ਤੀ ਅਤੇ ਪਰੰਪਰਾ ਦਾ ਸਨਮਾਨ ਕੀਤਾ ਹੈ। ਰਣਵੀਰ ਨੇ ਫਿਲਮ ’ਚ ਰਿਸ਼ਭ ਸ਼ੇਟੀ ਦੇ ਪ੍ਰਦਰਸ਼ਨ ਦੀ ਪ੍ਰਸੰਸਾ ਵੀ ਕੀਤੀ। ਉਸ ਨੇ ਲਿਖਿਆ, ‘‘ਮੇਰਾ ਇਰਾਦਾ ਸਿਰਫ਼ ਰਿਸ਼ਭ ਦਾ ਖੂਬਸੂਰਤ ਪ੍ਰਦਰਸ਼ਨ ਕਰਨਾ ਸੀ। ਇਕ ਅਦਾਕਾਰ ਦੇ ਰੂਪ ’ਚ ਮੈਂ ਜਾਣਦਾ ਹਾਂ ਕਿ ਉਸ ਵਿਸ਼ੇਸ਼ ਦਿ੍ਸ਼ ਨੂੰ ਉਸ ਤਰ੍ਹਾਂ ਕਰਨ ਲਈ ਕਿੰਨੀ ਮਿਹਨਤੀ ਕੀਤੀ ਗਈ ਹੋਵੇਗੀ। ਉਸ ਲਈ ਮੈਂ ਉਸ ਦੀ ਪ੍ਰਸ਼ੰਸਾ ਕਰਦਾ ਹਾਂ।’’ ਰਣਵੀਰ ਨੇ ਕਿਹਾ ‘‘ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’’ ਸ਼ੇਟੀ ਵੱਲੋਂ ਨਿਰਦੇਸ਼ਤ ਇਹ ਫਿਲਮ ਸਾਲ 2022 ਵਿਚ ਆਈ ਫਿਲਮ ‘ਕੰਤਾਰਾ’ ਦੀ ਅਗਲੀ ਲੜੀ ਸੀ। ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਵਿੱਚ ਇਸ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

