ਰਣਬੀਰ ਕਪੂਰ ਨੇ 43ਵਾਂ ਜਨਮ ਦਿਨ ਮਨਾਇਆ
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਅੱਜ ਆਪਣਾ 43ਵਾਂ ਜਨਮ ਦਿਨ ਮਨਾਇਆ ਹੈ। ਇਸ ਸਬੰਧੀ ਅਦਾਕਾਰ ਨੇ ਵੀਡੀਓ ਸਾਂਝੀ ਕਰ ਕੇ ਆਪਣੇ ਪ੍ਰਸ਼ੰਸਕਾਂ ਅਤੇ ਇਸ ਵਿਸ਼ੇਸ਼ ਦਿਨ ’ਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ਦੇ ਆਪਣੇ ਬਰਾਂਡ...
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਅੱਜ ਆਪਣਾ 43ਵਾਂ ਜਨਮ ਦਿਨ ਮਨਾਇਆ ਹੈ। ਇਸ ਸਬੰਧੀ ਅਦਾਕਾਰ ਨੇ ਵੀਡੀਓ ਸਾਂਝੀ ਕਰ ਕੇ ਆਪਣੇ ਪ੍ਰਸ਼ੰਸਕਾਂ ਅਤੇ ਇਸ ਵਿਸ਼ੇਸ਼ ਦਿਨ ’ਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ਦੇ ਆਪਣੇ ਬਰਾਂਡ ‘ਏ ਆਰ ਕੇ ਐੱਸ’ ਦੇ ਖਾਤੇ ’ਤੇ ਪਾਏ ਇਸ ਵੀਡੀਓ ਵਿੱਚ ਕਿਹਾ ਹੈ,‘‘ਮੈਂ ਇਸ ਮੌਕੇ ’ਤੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਵਧਾਈਆਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਅੱਜ 43 ਸਾਲਾਂ ਦਾ ਹੋ ਗਿਆ ਹਾਂ। ਤੁਸੀਂ ਦੇਖ ਸਕਦੇ ਹੋ ਕੇ ਮੇਰੀ ਦਾਹੜੀ ’ਚ ਚਿੱਟੇ ਵਾਲ ਆਉਣ ਲੱਗੇ ਹਨ ਜੋ ਸਾਲ ਦਰ ਸਾਲ ਵਧਦੇ ਜਾਂਦੇ ਹਨ। ਮੇਰੇ ਦਿਲ ਵਿੱਚ ਮੇਰੇ ਪਰਿਵਾਰ, ਦੋਸਤ, ਕੰਮ ਅਤੇ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਸਾਰਾ ਪਿਆਰ ਹੈ। ਇਸ ਦਿਨ ’ਤੇ ਮੈਨੂੰ ਵਧਾਈਆਂ ਦੇਣ ਵਾਲਿਆਂ ਦਾ ਬਹੁਤ ਸਾਰਾ ਧੰਨਵਾਦ।’’ ਇਸ ਦੌਰਾਨ ਲੱਗ ਰਿਹਾ ਸੀ ਅਦਾਕਾਰ ਦੀ ਧੀ ਰਾਹਾ ਕਪੂਰ ਉਸ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਇਸ ਵੀਡੀਓ ਵਿੱਚ ਜਦੋਂ ਅਦਾਕਾਰ ਬੋਲ ਰਿਹਾ ਸੀ ਤਾਂ ਪਿੱਛੋਂ ਉਸ ਦੀ ਧੀ ਦੀ ਆਵਾਜ਼ ਵੀ ਆ ਰਹੀ ਸੀ। ਇਸ ਤੋਂ ਅਦਾਕਾਰ ਦੇ ਚਾਹੁਣ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਰਾਹਾ ਆਪਣੇ ਪਿਤਾ ਦੇ ਨਾਲ ਹੀ ਹੈ। ਇਸ ਤੋਂ ਪਹਿਲਾਂ ਨੀਤੂ ਕਪੂਰ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸਨ। ਉਸ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪਾਈ ਸਟੋਰੀ ਵਿੱਚ ਰਣਬੀਰ ਅਤੇ ਆਲੀਆ ਦੀਆਂ ਫੋਟੋਆਂ ਪਾਈਆਂ ਹਨ। ਇਸ ਦੇ ਨਾਲ ਹੀ ਪੋਸਟ ਵਿੱਚ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।