ਰਾਘਵ ਤੇ ਪਰਿਨੀਤੀ ਨੇ ਪੁੱਤ ਦਾ ਨਾਮ ‘ਨੀਰ’ ਰੱਖਿਆ
ਸੰਸਦ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਨਵ-ਜੰਮੇ ਪੁੱਤਰ ਦੀ ਸੋਸ਼ਲ ਮੀਡੀਆ ’ਤੇ ਪਹਿਲੀ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਦੇ ਨਾਮ ਬਾਰੇ ਖੁਲਾਸਾ ਕੀਤਾ ਹੈ। ਰਾਘਵ ਤੇ ਪਰਿਨੀਤੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਪੋਸਟ ਪਾਉਂਦਿਆਂ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਬੱਚੇ ਦੇ ਪੈਰ ਦਿਖਾਏ ਦੇ ਰਹੇ ਹਨ, ਜਿਨ੍ਹਾਂ ਨੂੰ ਰਾਘਵ ਤੇ ਪਰਿਨੀਤੀ ਪਿਆਰ ਕਰ ਰਹੇ ਹਨ। ਉਨ੍ਹਾਂ ਤਸਵੀਰ ਦੇ ਨਾਲ ਸੰਸਕ੍ਰਿਤੀ ਸ਼ਬਦਾਂ ਦੇ ਸੁਮੇਲ ਨਾਲ ਕੈਪਸ਼ਨ ਲਿਖੀ ਅਤੇ ਆਪਣੇ ਪੁੱਤਰ ਦੇ ਨਾਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਆਖਿਆ, ‘ਸਾਡੇ ਦਿਲਾਂ ਨੂੰ ਜੀਵਨ ਦੀ ਸਦੀਵੀਂ ਬੂੰਦ ਵਿੱਚ ਸ਼ਾਂਤੀ ਮਿਲੀ। ਅਸੀਂ ਉਸ ਦਾ ਨਾਮ ‘ਨੀਰ’ ਰੱਖਿਆ ਹੈ।’’ ਜਾਣਕਾਰੀ ਅਨੁਸਾਰ ਪਰਿਨੀਤੀ ਦੇ ਚਾਹੁਣ ਵਾਲੇ ਉਸ ਦੇ ਪੁੱਤਰ ਬਾਰੇ ਜਾਣਨ ਦੀ ਉਡੀਕ ਕਰ ਰਹੇ ਸਨ। ਅਦਾਕਾਰ ਵਰੁਣ ਧਵਨ ਨੇ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪਹਿਲੀ ਤਸਵੀਰ ਵਿੱਚ ਜੋੜਾ ਆਪਣੇ ਪੁੱਤਰ ਦੇ ਪੈਰ ਚੁੰਮਦਾ ਦਿਖਾਈ ਦਿੰਦਾ ਹੈ, ਜਦਕਿ ਦੂਜੀ ਤਸਵੀਰ ਵਿੱਚ ਉਹ ਪੈਰਾਂ ਨੂੰ ਪਿਆਰ ਨਾਲ ਫੜਦੇ ਦਿਖਾਈ ਦੇ ਰਹੇ ਹਨ। ਇਸ ਸਾਲ ਅਕਤੂਬਰ ਮਹੀਨੇ ਪਰਿਨੀਤੀ ਅਤੇ ਰਾਘਵ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਆਪਣੇ ਘਰ ਬੱਚੇ ਦੇ ਜਨਮ ਦਾ ਐਲਾਨ ਕੀਤਾ ਸੀ। ਉਨ੍ਹਾਂ ਪੋਸਟ ਕਰਦਿਆਂ ਆਖਿਆ ਸੀ, ‘ਉਹ ਆਖ਼ਰਕਾਰ ਆ ਗਿਆ! ਸਾਡਾ ਬੱਚਾ ਹੈ। ਪਹਿਲਾਂ ਅਸੀਂ ਇੱਕ-ਦੂਜੇ ਲਈ ਸਨ ਪਰ ਹੁਣ ਸਾਡੇ ਕੋਲ ਸਭ ਕੁਝ ਹੈ।’’ ਰਾਘਵ ਤੇ ਪਰਿਨੀਤੀ ਦਾ ਵਿਆਹ ਸਤੰਬਰ 2023 ਵਿੱਚ ਉਦੈਪੁਰ ਦੇ ‘ਲੀਲਾ ਪੈਲੇਸ ਹੋਟਲ’ ਵਿੱਚ ਹੋਇਆ ਸੀ।
