ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਿਅੰਕਾ ਚੋਪੜਾ ਜੌਨਸ ਦਾ ‘ਗੋਲਡ ਹਾਊਸ ਗਾਲਾ 2025’ ’ਚ ਹੋਵੇਗਾ ਸਨਮਾਨ

ਮੁੰਬਈ: ਭਾਰਤੀ ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਜੌਨਸ ਨੂੰ ਹੌਲੀਵੁੱਡ ਅਤੇ ਬੌਲੀਵੁੱਡ ਵਿੱਚ ਉਸ ਦੀ ਅਦਾਕਾਰੀ ਸਦਕਾ ਅਗਲੇ ਮਹੀਨੇ ‘ਗੋਲਡ ਹਾਊਸ ਗਾਲਾ 2025’ ਵਿੱਚ ‘ਗਲੋਬਲ ਵੈਨਗਾਰਡ’ ਸਨਮਾਨ ਨਾਲ ਸਨਮਾਨਿਆ ਜਾਵੇਗਾ। ਚੋਪੜਾ ਨੇ ਹਿੰਦੀ ਸਿਨੇਮਾ ਅਤੇ ਹੌਲੀਵੁੱਡ ਵਿੱਚ ‘ਕ੍ਰਿਸ਼’, ‘ਬਾਜੀਰਾਓ ਮਸਤਾਨੀ’, ‘ਬਰਫੀ’,...
Advertisement

ਮੁੰਬਈ: ਭਾਰਤੀ ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਜੌਨਸ ਨੂੰ ਹੌਲੀਵੁੱਡ ਅਤੇ ਬੌਲੀਵੁੱਡ ਵਿੱਚ ਉਸ ਦੀ ਅਦਾਕਾਰੀ ਸਦਕਾ ਅਗਲੇ ਮਹੀਨੇ ‘ਗੋਲਡ ਹਾਊਸ ਗਾਲਾ 2025’ ਵਿੱਚ ‘ਗਲੋਬਲ ਵੈਨਗਾਰਡ’ ਸਨਮਾਨ ਨਾਲ ਸਨਮਾਨਿਆ ਜਾਵੇਗਾ। ਚੋਪੜਾ ਨੇ ਹਿੰਦੀ ਸਿਨੇਮਾ ਅਤੇ ਹੌਲੀਵੁੱਡ ਵਿੱਚ ‘ਕ੍ਰਿਸ਼’, ‘ਬਾਜੀਰਾਓ ਮਸਤਾਨੀ’, ‘ਬਰਫੀ’, ‘ਡਾਨ’, ‘ਸਿਟਾਡੇਲ’ ਅਤੇ ‘ਲਵ ਅਗੇਨ’ ਵਰਗੀਆਂ ਕਈ ਫ਼ਿਲਮਾਂ ਵਿੱਚ ਅਦਾਕਾਰੀ ਕਰਕੇ ਆਪਣੀ ਪਛਾਣ ਬਣਾਈ ਹੈ। ਇਸ ਸਮਾਗਮ ਵਿੱਚ ਛੇ ਸੌ ਤੋਂ ਵੱਧ ਪ੍ਰਭਾਵਸ਼ਾਲੀ ਮਹਿਮਾਨਾਂ ਨੂੰ ਮੰਚ ’ਤੇ ਲਿਆਂਦਾ ਜਾਵੇਗਾ। ਲਾਸ ਏਂਜਲਸ ਦੇ ਡਾਊਨਟਾਊਨ ਸਥਿਤ ਮਿਊਜ਼ਿਕ ਸੈਂਟਰ ਵਿੱਚ 10 ਮਈ ਨੂੰ ਚੌਥਾ ਸਾਲਾਨਾ ਪੁਰਸਕਾਰ ਸਮਾਰੋਹ ਕਰਵਾਇਆ ਜਾਵੇਗਾ। ਹੋਰ ਪੁਰਸਕਾਰ ਜੇਤੂਆਂ ਵਿੱਚ ‘ਲਾਈਫ ਆਫ ਪਾਈ’ ਫ਼ਿਲਮ ਨਿਰਮਾਤਾ ਅੰਗ ਲੀ, ਨੇਪਾਲੀ-ਅਮਰੀਕੀ ਫੈਸ਼ਨ ਡਿਜ਼ਾਈਨਰ ਪ੍ਰਬਲ ਗੁਰੰਗ, ‘ਮੋਆਨਾ-2’ ਦੇ ਕਲਾਕਾਰ ਅਤੇ ਨਿਰਮਾਤਾ ‘ਵਿਕੇਡ ਪ੍ਰਸਿੱਧ ਨਿਰਦੇਸ਼ਕ ਜਾਨ ਐੱਮ ਚੂ, ਗਾਇਕ ਅਤੇ ਸੰਗੀਤਕਾਰ ਲਾਫੀ, ਕੋਰਿਆਈ-ਅਮਰੀਕੀ ਲੇਖਕ ਅਤੇ ਪੱਤਰਕਾਰ ਮਿਨ ਜਿਨਲੀ, ਪੋਕੇਮਾਨ ਦੇ ਸੀਈਓ ਤਸੂਨੇਕਾਜੂ ਇਸ਼ਿਹਾਰਾ (ਪਿਕਾਚੂ ਦੇ ਨਾਲ), ਅਮਰੀਕੀ ਗਾਇਕ ਅਤੇ ਰੈਪਰ ਅੰਡਰਸਨ ਪਾਕ ਅਤੇ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਮੇਗਨ ਥੀ ਸਟੈਲੀਅਨ, ਓਲੰਪੀਅਨ ਅਤੇ ਪੈਰਾਓਲੰਪੀਅਨ ਸੁਨੀ ਲੀ ਕੋ ਨੂੰ ਵੀ ਸਨਮਾਨਿਆ ਜਾਵੇਗਾ। -ਪੀਟੀਆਈ

Advertisement
Advertisement