ਪ੍ਰਿਯੰਕਾ ਨੇ ਆਪਣਾ ਜਨਮ ਦਿਨ ਖ਼ਾਸ ਅੰਦਾਜ਼ ’ਚ ਮਨਾਇਆ
ਪ੍ਰਿਯੰਕਾ ਚੋਪੜਾ ਜੋਨਸ 43 ਸਾਲਾਂ ਦੀ ਹੋ ਗਈ ਹੈ ਅਤੇ ਉਸ ਨੇ ਆਪਣਾ ਜਨਮ ਦਿਨ ਆਪਣੇ ਅਜ਼ੀਜ਼ਾਂ ਨਾਲ ਵਧੀਆ ਢੰਗ ਨਾਲ ਮਨਾਇਆ। ‘ਬਰਫੀ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਜਨਮ ਦਿਨ ਦੇ ਜਸ਼ਨਾਂ ਦੀ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ...
Advertisement
ਪ੍ਰਿਯੰਕਾ ਚੋਪੜਾ ਜੋਨਸ 43 ਸਾਲਾਂ ਦੀ ਹੋ ਗਈ ਹੈ ਅਤੇ ਉਸ ਨੇ ਆਪਣਾ ਜਨਮ ਦਿਨ ਆਪਣੇ ਅਜ਼ੀਜ਼ਾਂ ਨਾਲ ਵਧੀਆ ਢੰਗ ਨਾਲ ਮਨਾਇਆ। ‘ਬਰਫੀ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਜਨਮ ਦਿਨ ਦੇ ਜਸ਼ਨਾਂ ਦੀ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਤੀ ਨਿਕ ਜੋਨਸ, ਧੀ ਮਾਲਤੀ ਮੈਰੀ ਅਤੇ ਨਜ਼ਦੀਕੀ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨਾਲ ਸਮੁੰਦਰ ਕਿਨਾਰੇ ਆਰਾਮਦਾਇਕ ਪਲ ਮਾਣ ਰਹੀ ਹੈ। ਉਸ ਨੇ ਇਸ ਖਾਸ ਦਿਨ ਸਬੰਧੀ ਵੀਡੀਓ ਵੀ ਅਪਲੋਡ ਕੀਤੀ ਹੈ। ਪ੍ਰਿਯੰਕਾ ਨੇ ਆਪਣੇ ਪ੍ਰਸ਼ੰਸਕਾਂ ਲਈ ਦਿਲੋਂ ਸੁਨੇਹਾ ਸਾਂਝਾ ਕਰਦਿਆਂ ਲਿਖਿਆ, ‘ਮੈਂ ਇਸ ਮੌਕੇ ਕਰੀਬੀਆਂ ਤੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਮੇਰਾ ਪਰਿਵਾਰ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੈ ਤੇ ਦੁਨੀਆ ਭਰ ਦੇ ਮੇਰੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ।’
Advertisement
Advertisement
×