ਪਰਿਨੀਤੀ ਤੇ ਰਾਘਵ ਦੇ ਘਰ ਪੁੱਤਰ ਦਾ ਜਨਮ
ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜੋੜੇ ਨੇ ਅੱਜ ਇਸ ਬਾਰੇ ਐਲਾਨ ਕੀਤਾ। ਪਰਿਨੀਤੀ ਤੇ ਰਾਘਵ ਨੇ ਇੰਸਟਾਗ੍ਰਾਮ ’ਤੇ ਪੋਸਟ ’ਚ ਇਹ ਖ਼ਬਰ ਸਾਂਝੀ ਕੀਤੀ ਤੇ ਪੋਸਟਰ ਨਾਲ ਕੈਪਸ਼ਨ ’ਚ...
Advertisement
ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜੋੜੇ ਨੇ ਅੱਜ ਇਸ ਬਾਰੇ ਐਲਾਨ ਕੀਤਾ। ਪਰਿਨੀਤੀ ਤੇ ਰਾਘਵ ਨੇ ਇੰਸਟਾਗ੍ਰਾਮ ’ਤੇ ਪੋਸਟ ’ਚ ਇਹ ਖ਼ਬਰ ਸਾਂਝੀ ਕੀਤੀ ਤੇ ਪੋਸਟਰ ਨਾਲ ਕੈਪਸ਼ਨ ’ਚ ਲਿਖਿਆ, ‘‘ਸਾਡਾ ਪੁੱਤਰ ਆ ਗਿਆ ਹੈ। ਸਾਡੀ ਝੋਲੀ ਤੇ ਦਿਲ ਖੁਸ਼ੀਆਂ ਨਾਲ ਭਰ ਗਏ ਹਨ। ਪਹਿਲਾਂ ਅਸੀਂ ਦੋਵੇਂ ਇੱਕ-ਦੂਜੇ ਲਈ ਸੀ, ਹੁਣ ਸਾਡੇ ਕੋਲ ਸਭ ਕੁਝ ਹੈ। ਪਰਿਨੀਤੀ ਤੇ ਰਾਘਵ।’’ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਮਗਰੋਂ ਮਿਲਣ ਪ੍ਰਸ਼ੰਸਕਾਂ ਤੇ ਦੋਸਤਾਂ ਨੇ ਪਰਿਨੀਤੀ ਤੇ ਰਾਘਵ ਨੂੰ ਵਧਾਈ ਸੰਦੇਸ਼ ਭੇੇਜੇ ਗਏ। ਦੱਸਣਯੋਗ ਹੈ ਕਿ ਪਰਿਨੀਤੀ ਚੋਪੜਾ ਤੇ ‘ਆਪ’ ਆਗੂ ਰਾਘਵ ਚੱਢਾ ਨੇ 13 ਮਈ 2023 ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕਰਵਾਈ ਸੀ ਅਤੇ ਉਸੇ ਸਾਲ 24 ਸਤੰਬਰ ਨੂੰ ਦੋਵੇਂ ਜਣੇ ਉਦੈਪੁਰ (ਰਾਜਸਥਾਨ) ਵਿੱਚ ਵਿਆਹ ਦੇ ਬੰਧਨ ਬੱਝੇ ਸਨ।
Advertisement
Advertisement
×