ਰਾਬਿੰਦਰਨਾਥ ਟੈਗੋਰ ਪਰਿਵਾਰ ਨਾਲ ਸਾਡੇ ਨੇੜਲੇ ਸਬੰਧ: ਸੋਹਾ ਅਲੀ
ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖ਼ਾਨ ਨੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਅਦਾਕਾਰਾ ਸ਼ਰਮੀਲਾ ਟੈਗੋਰ, ਗਗਨੇਂਦਰਨਾਥ ਟੈਗੋਰ ਦੀ ਪੜਪੋਤੀ ਹੈ, ਜੋ ਰਾਬਿੰਦਰਨਾਥ ਟੈਗੋਰ ਦੇ ਭਤੀਜੇ ਅਤੇ ਭਾਰਤ ਦੇ ਸਭ ਤੋਂ ਵਧੀਆ ਸ਼ੁਰੂਆਤੀ ਆਧੁਨਿਕ ਚਿੱਤਰਕਾਰਾਂ ਵਿੱਚੋਂ ਇੱਕ ਸਨ। ਡੂੰਘੇ ਪਰਿਵਾਰਕ ਰਿਸ਼ਤੇ ਬਾਰੇ ਗੱਲ ਕਰਦਿਆਂ ਸੋਹਾ ਨੇ ਕਿਹਾ, ‘‘ਮੇਰੇ ਖਿਆਲ ਵਿੱਚ ਰਾਬਿੰਦਰਨਾਥ ਟੈਗੋਰ ਦੇ ਲਗਪਗ 14 ਭੈਣ-ਭਰਾ ਸਨ। ਇਸ ਦੇ ਨਾਲ ਹੀ ਗਗਨੇਂਦਰਨਾਥ ਟੈਗੋਰ, ਜੋ ਚਿੱਤਰਕਾਰ ਸਨ, ਅਸਲ ਵਿੱਚ ਮਾਂ ਦੇ ਪੜਦਾਦਾ ਸਨ। ਟੈਗੋਰ ਆਪਣੇ ਦਾਦਾ-ਦਾਦੀ ਦੇ ਬਹੁਤ ਨੇੜੇ ਸਨ। ਉਸ ਨੇ ਕਿਹਾ, ‘‘ਉਹ ਮੇਰੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਵੀ ਬਹੁਤ ਨੇੜੇ ਸਨ ਪਰ ਮੇਰੀ ਦਾਦੀ ਉਨ੍ਹਾਂ ਦੇ ਬਹੁਤ ਨੇੜੇ ਸੀ।’’ ਉਨ੍ਹਾਂ ਨੇ ਸ਼ਾਂਤੀਨਿਕੇਤਨ ਵਿੱਚ ਇਕੱਠੇ ਸਮਾਂ ਬਿਤਾਇਆ।’’ ਕੁਝ ਪਰਿਵਾਰਕ ਯਾਦਾਂ ਬਾਰੇ ਸੋਹਾ ਨੇ ਅੱਗੇ ਕਿਹਾ ਕਿ ਉਸ ਦੀ ਦਾਦੀ ਕੋਲ ਟੈਗੋਰ ਨਾਲ ‘ਕੁਝ ਤਸਵੀਰਾਂ’ ਵੀ ਸਨ। ਮਰਹੂਮ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਧੀ ਸੋਹਾ ਨੇ 25 ਜਨਵਰੀ 2015 ਨੂੰ ਕੁਨਾਲ ਖੇਮੂ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ 29 ਸਤੰਬਰ, 2017 ਨੂੰ ਆਪਣੇ ਪਹਿਲੇ ਬੱਚੇ ਧੀ ਇਨਾਇਆ ਨੌਮੀ ਖੇਮੂ ਦਾ ਸਵਾਗਤ ਕੀਤਾ। ਸੋਹਾ ਮੁੰਬਈ ਮੇਰੀ ਜਾਨ, ਤੁਮ ਮਿਲੇ, ਰੰਗ ਦੇ ਬਸੰਤੀ, ਸਾਹਿਬ, ਬੀਵੀ ਔਰ ਗੈਂਗਸਟਰ ਰਿਟਰਨਜ਼ ਅਤੇ ਛੋਰੀ 2 ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਉਹ ਕੌਨ ਬਨੇਗੀ ਸ਼ਿਖਰਵਤੀ ਅਤੇ ਹੁਸ਼ ਹੁਸ਼ ਵਰਗੀਆਂ ਵੈੱਬ ਸੀਰੀਜ਼ ਵਿੱਚ ਵੀ ਦਿਖਾਈ ਦਿੱਤੀ ਸੀ।
