ਆਸਕਰ 2026: ਭਾਰਤ ਵੱਲੋਂ ਭੇਜੀ ਜਾਵੇਗੀ ਫਿਲਮ ‘ਹੋਮਬਾਊਂਡ’
ਨਿਰਦੇਸ਼ਕ ਨੀਰਜ ਘਯਵਾਨ ਦੀ ਫਿਲਮ ‘ਹੋਮਬਾਊਂਡ’ ਨੂੰ ਆਸਕਰ 2026 ਵਿੱਚ ਭਾਰਤ ਦੀ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਨਿਰਮਾਤਾ ਕਰਨ ਜੌਹਰ ਨੇ 98ਵੇਂ ਅਕਾਦਮੀ ਐਵਾਰਡ ਲਈ ਇਸ ਫਿਲਮ ਦੀ ਚੋਣ ਵਾਸਤੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਫੈੱਡਰੇਸ਼ਨ ਆਫ...
Advertisement
ਨਿਰਦੇਸ਼ਕ ਨੀਰਜ ਘਯਵਾਨ ਦੀ ਫਿਲਮ ‘ਹੋਮਬਾਊਂਡ’ ਨੂੰ ਆਸਕਰ 2026 ਵਿੱਚ ਭਾਰਤ ਦੀ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਨਿਰਮਾਤਾ ਕਰਨ ਜੌਹਰ ਨੇ 98ਵੇਂ ਅਕਾਦਮੀ ਐਵਾਰਡ ਲਈ ਇਸ ਫਿਲਮ ਦੀ ਚੋਣ ਵਾਸਤੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਫੈੱਡਰੇਸ਼ਨ ਆਫ ਇੰਡੀਆ (ਐੱਫ ਐੱਫ ਆਈ) ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਸਰਵੋਤਮ ਕੌਮਾਂਤਰੀ ਫੀਚਰ ਫਿਲਮ ਵਰਗ ’ਚ ਫਿਲਮ ‘ਹੋਮਬਾਊਂਡ’ ਦੀ ਚੋਣ ਸ਼ਲਾਘਾਯੋਗ ਫ਼ੈਸਲਾ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਖ਼ੁਸ਼ੀ ਦੇ ਪਲਾਂ ਨੂੰ ਕਦੇ ਨਹੀਂ ਭੁੱਲ ਸਕੇਗਾ। ਫਿਲਮ ਦੀ ਚੋਣ ਹੋਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ। ਇਸ ਫਿਲਮ ਵਿੱਚ ਈਸ਼ਾਨ ਖੱਟਰ, ਵਿਸ਼ਾਲ ਜੇਠਵਾ ਅਤੇ ਜਾਨ੍ਹਵੀ ਕਪੂਰ ਨਜ਼ਰ ਆਉਣਗੇ। ਇਹ ਫਿਲਮ 26 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
Advertisement
Advertisement
×