ਚਮਕਦਾਰ ਲਿਬਾਸ ਪਹਿਨਣ ਦੀ ਸ਼ੌਕੀਨ ਹੈ ਨਿਮਰਤ ਕੌਰ
ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਇਥੇ ਪ੍ਰੋਗਰਾਮ ’ਚ ਸ਼ਿਰਕਤ ਕਰਦਿਆਂ ਆਪਣੇ ਤਿਉਹਾਰਾਂ ਦੇ ਫੈਸ਼ਨ ਬਾਰੇ ਖੁਲਾਸਾ ਕੀਤਾ ਹੈ। ਖ਼ਬਰ ਏਜੰਸੀ ਏ ਐੱਨ ਆਈ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਤਿਉਹਾਰਾਂ ’ਚ ਪਹਿਨੇ ਜਾਣ ਵਾਲੇ ਆਪਣੇ ਚਮਕਦਾਰ ਲਿਬਾਸ ਬਾਰੇ ਚਾਨਣਾ ਪਾਇਆ। ਉਸ ਨੇ ਆਖਿਆ, ‘‘ਦੀਵਾਲੀ ਅਜਿਹਾ ਤਿਉਹਾਰ ਹੈ, ਜਦੋਂ ਤੁਸੀਂ ਆਪਣਾ ਮਨ ਭਾਉਂਦਾ ਲਿਬਾਸ ਪਹਿਨ ਸਕਦੇ ਹੋ।’’ ਨਿਮਰਤ ਨੇ ਇਸ ਦੌਰਾਨ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ, ਜਿਨ੍ਹਾਂ ’ਚ ਮਨੋਜ ਬਾਜਪਾਈ ਦੀ ਅਦਾਕਾਰੀ ਵਾਲੀ ਫਿਲਮ ‘ਦਿ ਫੈਮਿਲੀ ਮੈਨ 3’ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਨਿਮਰਤ ਕੌਰ ਗੁਰੂਗਰਾਮ ’ਚ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਪੁੱਜੀ ਸੀ। ਜਾਣਕਾਰੀ ਅਨੁਸਾਰ ਨਿਮਰਤ ਕੌਰ ਦੀ ਫ਼ਿਲਮ ‘ਦਿ ਫੈਮਿਲੀ ਮੈਨ 3’ ਆਉਣ ਵਾਲੀ ਹੈ, ਜਿਸ ਵਿੱਚ ਮਨੋਜ ਬਾਜਪਾਈ ਤੇ ਜੈਦੀਪ ਅਹਿਲਾਵਤ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਵਿਚਲੀ ਨਿਮਰਤ ਕੌਰ ਦੀ ਝਲਕ ਇਸੇ ਸਾਲ ਜੂਨ ਮਹੀਨੇ ਜਾਰੀ ਕੀਤੀ ਗਈ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਖਲਾਇਕ ਦੀ ਭੂਮਿਕਾ ’ਚ ਨਜ਼ਰ ਆਵੇਗੀ।