ਨੰਦਾ ਦੀ ਫਿਲਮ ‘ਇੱਕੀਸ’ 25 ਦਸੰਬਰ ਨੂੰ ਹੋਵੇਗੀ ਰਿਲੀਜ਼
ਫਿਲਮ ‘ਇੱਕੀਸ’ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਵਿੱਚ ਅਗਸਤਿਆ ਨੰਦਾ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦਿਨੇਸ਼ ਵਿਜ਼ਨ ਦੀ ਨਿਰਮਾਤਾ ਕੰਪਨੀ ‘ਮੈਡੌਕ ਫਿਲਮਜ਼’ ਵੱਲੋਂ ਬਣਾਈ ਇਸ ਫਿਲਮ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ...
ਫਿਲਮ ‘ਇੱਕੀਸ’ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਵਿੱਚ ਅਗਸਤਿਆ ਨੰਦਾ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦਿਨੇਸ਼ ਵਿਜ਼ਨ ਦੀ ਨਿਰਮਾਤਾ ਕੰਪਨੀ ‘ਮੈਡੌਕ ਫਿਲਮਜ਼’ ਵੱਲੋਂ ਬਣਾਈ ਇਸ ਫਿਲਮ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ ਨੇ ਕੀਤਾ ਹੈ। ਇਸ ਦੀ ਕਹਾਣੀ ਰਾਘਵਨ ਨੇ ਅਰਿਜੀਤ ਬਿਸਵਾਸ ਅਤੇ ਪੂਜਾ ਲੱਧਾ ਸੂਰਤੀ ਨਾਲ ਮਿਲ ਕੇ ਲਿਖੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ‘ਇੰਸਟਾਗ੍ਰਾਮ’ ਉੱਤੇ ਫਿਲਮ ਦੇ ਪੋਸਟਰ ਨਾਲ ਪੋਸਟ ਸਾਂਝੀ ਕਰਦਿਆਂ ਰਿਲੀਜ਼ ਦੀ ਤਰੀਕ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੋਸਟ ’ਚ ਲਿਖਿਆ, ‘‘25 ਦਸੰਬਰ ਨੂੰ ਬਹਾਦਰੀ ਸਿਨੇਮਾਘਰਾਂ ਵੱਲ ਕਦਮ ਵਧਾਏਗੀ। ਦੇਖੋ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪਰਮਵੀਰ ਚੱਕਰ ਵਿਜੇਤਾ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਅਨਕਹੀ ਸੱਚੀ ਕਹਾਣੀ।’’ ਨੰਦਾ ਨੇ 2023 ’ਚ ‘ਨੈੱਟਫਲਿਕਸ’ ’ਤੇ ਜੋਇਆ ਅਖ਼ਤਰ ਦੀ ‘ਦਿ ਆਰਚੀਜ਼’ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ ਸੀ। ਅਗਸਤਿਆ ਨੰਦਾ (24) ‘ਇੱਕੀਸ’ ਵਿੱਚ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ 1971 ਦੇ ਭਾਰਤ-ਪਾਕਿ ਯੁੱਧ ’ਚ ਬਸੰਤਰ ਦੀ ਲੜਾਈ ਦੌਰਾਨ 21 ਸਾਲ ਦੀ ਉਮਰ ’ਚ ਸ਼ਹੀਦ ਹੋ ਗਿਆ ਸੀ। ਬਹਾਦਰੀ ਅਤੇ ਸ਼ਹਾਦਤ ਲਈ ਖੇਤਰਪਾਲ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਫਿਲਮ ’ਚ ਉੱਘੇ ਬੌਲੀਵੁੱਡ ਕਲਾਕਾਰ ਧਰਮਿੰਦਰ ਦੇ ਨਾਲ ਜੈਦੀਪ ਅਹਿਲਾਵਤ ਅਤੇ ਸਿਕੰਦਰ ਖੇਰ ਵੀ ਅਹਿਮ ਭੁੂਮਿਕਾਵਾਂ ’ਚ ਨਜ਼ਰ ਆਉਣਗੇ।

