ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਲਵ ਇਨ ਵੀਅਤਨਾਮ’ ਸਤੰਬਰ ’ਚ ਹੋਵੇਗੀ ਰਿਲੀਜ਼

ਬਾਲੀਵੁੱਡ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰ ਸ਼ਾਂਤਨੂ ਮਹੇਸ਼ਵਰੀ ਅਤੇ ‘ਟੀਕੂ ਵੈੱਡਸ ਸ਼ੇਰੂ’ ਅਹਿਮ ਭੂਮਿਕਾ ਨਿਭਾਉਣ ਵਾਲੀ ਅਵਨੀਤ ਕੌਰ ਹੁਣ ਆਪਣੀ ਆਉਣ ਵਾਲੀ ਫ਼ਿਲਮ ‘ਲਵ ਇਨ ਵੀਅਤਨਾਮ’ ਵਿੱਚ 12 ਸਤੰਬਰ ਨੂੰ ਸਿਨੇਮਾ ਘਰਾਂ ਦੇ ਵੱਡੇ ਪਰਦੇ ’ਤੇ...
Advertisement

ਬਾਲੀਵੁੱਡ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰ ਸ਼ਾਂਤਨੂ ਮਹੇਸ਼ਵਰੀ ਅਤੇ ‘ਟੀਕੂ ਵੈੱਡਸ ਸ਼ੇਰੂ’ ਅਹਿਮ ਭੂਮਿਕਾ ਨਿਭਾਉਣ ਵਾਲੀ ਅਵਨੀਤ ਕੌਰ ਹੁਣ ਆਪਣੀ ਆਉਣ ਵਾਲੀ ਫ਼ਿਲਮ ‘ਲਵ ਇਨ ਵੀਅਤਨਾਮ’ ਵਿੱਚ 12 ਸਤੰਬਰ ਨੂੰ ਸਿਨੇਮਾ ਘਰਾਂ ਦੇ ਵੱਡੇ ਪਰਦੇ ’ਤੇ ਦਿਖਾਈ ਦੇਣਗੀਆਂ। ਇਹ ਫ਼ਿਲਮ ਰਾਹਤ ਸ਼ਾਹ ਕਾਜ਼ਮੀ ਵੱਲੋਂ ਡਾਇਰੈਕਟ ਕੀਤੀ ਗਈ ਹੈ। ਹਿੰਦੀ ਸਿਨੇਮਾ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵੀਅਤਨਾਮ ਅਤੇ ਭਾਰਤ ਦੀ ਇੱਕ ਸਾਂਝੀ ਸਟੋਰੀ ਦਿਖਾਈ ਜਾਵੇਗੀ। ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫ਼ਿਲਮ ਸਭ ਤੋਂ ਵੱਧ ਵਿਕਣ ਵਾਲੇ ਨਾਵਲ ‘ਮੈਡੋਨਾ ਇਨ ਏ ਫਰ ਕੋਟ’ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ। ਇਹ ਫ਼ਿਲਮ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ’ਤੇ ਆਧਾਰਤ ਹੈ। ਇਹ ਫ਼ਿਲਮ ਵੀਅਤਨਾਮ ਦੇ ਅਦਾਕਾਰ ‘ਖਾ ਨਗਾਨ’ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ। ਫ਼ਿਲਮ ‘ਲਵ ਇਨ ਵੀਅਤਨਾਮ’ ਇੱਕ ਨੌਜਵਾਨ ਤੇ ਕੁੜੀ ਦੋਵਾਂ ਦੇ ਜ਼ਿੰਦਗੀ ਦੇ ਸਫ਼ਰ ਦੌਰਾਨ ਆਪਸੀ ਦੋਸਤੀ ਦੀ ਸਾਂਝ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ’ਚ ਉੱਘੇ ਅਦਾਕਾਰ ਰਾਜ ਬੱਬਰ, ਗੁਲਸ਼ਨ ਗਰੋਵਰ ਅਤੇ ਫ਼ਰੀਦਾ ਜਲਾਲ ਨੇ ਵੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਜ਼ੀ ਸਟੂਡੀਓਜ਼ ਸਣੇ ਬਲੂ ਲੋਟਸ ਪਿਕਚਰਜ਼, ਇਨੋਵੇਸ਼ਨਜ਼ ਇੰਡੀਆ, ਰਾਹਤ ਕਾਜ਼ਮੀ ਫ਼ਿਲਮ ਸਟੂਡੀਓਜ਼ ਐਂਡ ਪ੍ਰੋਡਕਸ਼ਨ, ਜ਼ੇਬੈਸ਼ ਐਂਟਰਟੇਨਮੈਂਟ, ਤਾਰਿਕ ਖ਼ਾਨ ਪ੍ਰੋਡਕਸ਼ਨ, ਮੈਂਗੋ ਟ੍ਰੀ ਐਂਟਰਟੇਨਮੈਂਟ ਅਤੇ ਹੋਰ ਪ੍ਰੋਡਕਸ਼ਨ ਕੰਪਨੀਆਂ ਨੇ ਵੀ ਸਹਿਯੋਗ ਦਿੱਤਾ ਹੈ। ਅਦਾਕਾਰ ਸ਼ਾਂਤਨੂ ਮਹੇਸ਼ਵਰੀ ਦੀ ਪਿਛਲੀ ਫ਼ਿਲਮ ‘ਚਾਲਚਿੱਤਰੋ ਦ ਫਰੇਮ ਫਟਾਲੇ’ ਹੈ, ਜੋ ਦਸੰਬਰ 2024 ਵਿੱਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਪ੍ਰਤੀਮ ਡੀ ਗੁਪਤਾ ਵੱਲੋਂ ਡਾਇਰੈਕਟ ਕੀਤੀ ਗਈ ਸੀ। ਅਦਾਕਾਰ ਅਵਨੀਤ ਕੌਰ ਦੇ ਇਸ ਤੋਂ ਪਹਿਲਾਂ ਫ਼ਿਲਮ ‘ਲਵ ਕੀ ਅਰੇਂਜ ਮੈਰਿਜ’ ਲਈ ਕੰਮ ਕੀਤਾ ਸੀ, ਇਹ ਫ਼ਿਲਮ ਜੂਨ 2024 ਵਿੱਚ ਰਿਲੀਜ਼ ਹੋਈ ਸੀ।

Advertisement
Advertisement