ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰਿਸ਼ਮਾ ਵੱਲੋਂ ਕਰੀਨਾ ਕਪੂਰ ਨੂੰ ਜਨਮ ਦਿਨ ਦੀ ਵਧਾਈ

ਬੌਲੀਵੁੱਡ ਸਟਾਰ ਕਰੀਨਾ ਕਪੂਰ ਦੇ ਜਨਮ ਦਿਨ ’ਤੇ ਅੱਜ ਉਸ ਦੀ ਭੈਣ ਕਰਿਸ਼ਮਾ ਕਪੂਰ ਨੇ ਵਧਾਈ ਦਿੱਤੀ ਹੈ। ਕਰਿਸ਼ਮਾ ਨੇ ਆਪਣੀ ‘ਪਿਆਰੀ ਭੈਣ’ ਕਰੀਨਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸਭ ਤੋਂ ਚੰਗੀ ਭੈਣ, ਸਭ ਤੋਂ ਵਧੀਆ ਦੋਸਤ ਅਤੇ ਇਸ ਤੋਂ...
Advertisement

ਬੌਲੀਵੁੱਡ ਸਟਾਰ ਕਰੀਨਾ ਕਪੂਰ ਦੇ ਜਨਮ ਦਿਨ ’ਤੇ ਅੱਜ ਉਸ ਦੀ ਭੈਣ ਕਰਿਸ਼ਮਾ ਕਪੂਰ ਨੇ ਵਧਾਈ ਦਿੱਤੀ ਹੈ। ਕਰਿਸ਼ਮਾ ਨੇ ਆਪਣੀ ‘ਪਿਆਰੀ ਭੈਣ’ ਕਰੀਨਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸਭ ਤੋਂ ਚੰਗੀ ਭੈਣ, ਸਭ ਤੋਂ ਵਧੀਆ ਦੋਸਤ ਅਤੇ ਇਸ ਤੋਂ ਵੀ ਵਧ ਕੇ... ਮੇਰੀ ਸਭ ਤੋਂ ਪਿਆਰੀ ਭੈਣ ਨੂੰ ਜਨਮ ਦਿਨ ਦੀਆਂ ਮੁਬਾਰਕਾਂ... ਤੈਨੂੰ ਬਹੁਤ ਪਿਆਰ ਕਰਦੀ ਹਾਂ।’’ ਕਰਿਸ਼ਮਾ ਦੀ ਪੋਸਟ ਮਗਰੋਂ ਕਈ ਹੋਰ ਮਸ਼ਹੂਰ ਹਸਤੀਆਂ, ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਨੇ ਕਰੀਨਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਸਬਾ ਪਟੌਦੀ, ਰਿਧਿਮਾ ਕਪੂਰ ਅਤੇ ਭੂਮੀ ਪੇਡਨੇਕਰ ਨੇ ਦਿਲ ਦੇ ਇਮੋਜੀ ਸਾਂਝੇ ਕੀਤੇ। ਇੱਕ ਪ੍ਰਸ਼ੰਸਕ ਨੇ ਲਿਖਿਆ, ‘‘ਦੁਨੀਆ ਦੀ ਇਕਲੌਤੀ ਅਤੇ ਮੇਰੀ ਪਸੰਦੀਦਾ ਕਰੀਨਾ ਕਪੂਰ ਖ਼ਾਨ ਨੂੰ ਢੇਰ ਸਾਰੀਆਂ ਮੁਬਾਰਕਾਂ।’’ ਅਦਾਕਾਰ ਰਣਧੀਰ ਕਪੂਰ ਅਤੇ ਬਬੀਤਾ ਦੀ ਧੀ ਕਰੀਨਾ ਕਪੂਰ ਨੇ 2000 ਵਿੱਚ ਫਿਲਮ ‘ਰਿਫਿਊਜੀ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ ਅਤੇ ਉਦੋਂ ਤੋਂ ‘ਜਬ ਵੁਈ ਮੈੱਟ’, ‘3 ਇਡੀਅਟਸ’ ਅਤੇ ‘ਤਨੂ ਵੈਡਜ਼ ਮਨੂ’ ਵਰਗੀਆਂ ਹਿੱਟ ਫਿਲਮਾਂ ਨਾਲ ਖੁਦ ਦੀ ਸਿਨੇਮਾ ਜਗਤ ਵਿੱਚ ਪਛਾਣ ਬਣਾਈ ਹੈ। ਹੁਣ ਉਹ ਮੇਘਨਾ ਗੁਲਜ਼ਾਰ ਦੀ ‘ਦਾਇਰਾ’ ਵਿੱਚ ਪ੍ਰਿਥਵੀਰਾਜ ਸੁਕੁਮਾਰਨ ਨਾਲ ਨਜ਼ਰ ਆਵੇਗੀ।

Advertisement
Advertisement
Show comments