ਕਰੀਨਾ ਕਪੂਰ ਨੇ ਸੋਹਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਨਨਾਣ ਤੇ ਅਦਾਕਾਰਾ ਸੋਹਾ ਅਲੀ ਖ਼ਾਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਰੀਨਾ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਸੋਹਾ ਅਲੀ ਖ਼ਾਨ ਨਾਲ ‘ਜਬ ਵੀ ਮੈਟ’ ਅਦਾਕਾਰਾ ਦਿਖਾਈ ਦੇ ਰਹੀ ਸੀ। ਕਰੀਨਾ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਤੁਸੀਂ ਆਪਣੀਆਂ ਕਿਤਾਬਾਂ, ਸ਼ੂਗਰ-ਫ੍ਰੀ ਕੇਕ ਅਤੇ ਆਪਣੇ ਭਰਾ ਤੇ ਮੇਰੇ ਨਾਲ ਜਿੰਨਾ ਪਿਆਰ ਕਰਦੇ ਹੋ, ਉਹ ਪਰਮਾਤਮਾ ਕਰੇ ਕਦੇ ਘੱਟ ਨਾ ਹੋਵੇ। ਤੁਸੀਂ ਮਜ਼ਾਹੀਆ, ਸਹਿਯੋਗੀ ਅਤੇ ਪਿਆਰੇ ਹੋ....ਜਨਮ ਦਿਨ ਮਬਾਰਕ ਹੋਵੇ। ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦੀ ਰਹਾਂਗੀ।’ ਦੋਵਾਂ ਅਦਾਕਾਰਾਂ ਨੇ ਆਪਣੀਆਂ ਆਉਣ ਵਾਲੀ ਫਿਲਮਾਂ ਦੀ ਸ਼ੂਟਿੰਗ ਅਧਿਕਾਰਤ ਤੌਰ ’ਤੇ ਸ਼ੁਰੂ ਕਰ ਦਿੱਤੀ ਹੈ। ਕਰੀਨਾ ਪ੍ਰਿਥਵੀਰਾਜ ਸੁਕੁਮਾਰਨ ਦੀ ਫ਼ਿਲਮ ‘ਦਾਇਰਾ’ ਵਿੱਚ ਨਜ਼ਰ ਆਵੇਗੀ। ਕਰੀਨਾ ਨੇ ਸ਼ੂਟਿੰਗ ਦੇ ਪਹਿਲੇ ਦਿਨ ਪੂਜਾ ਸਮਾਰੋਹ ਤੋਂ ਲੈ ਕੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਆਪਣੇ ਦ੍ਰਿਸ਼ਾਂ ’ਤੇ ਚਰਚਾ ਕਰਨ, ਸਕ੍ਰਿਪਟ ਪੜ੍ਹਨ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ। ਫ਼ਿਲਮ ‘ਦਾਇਰਾ’ ਪ੍ਰਿਥਵੀਰਾਜ ਵੱਲੋਂ ਬਣਾਈ ਜਾ ਰਹੀ ਹੈ। ਉਸ ਨੇ ਦੱਸਿਆ ਕਿ ਇਹ ਨਵੀਂ ਕਹਾਣੀ ਹੈ। ਕੌਮੀ ਪੁਰਸਕਾਰ ਜੇਤੂ ਫ਼ਿਲਮ ਨਿਰਮਾਤਾ ਨੇ ਦੱਸਿਆ ਕਿ ‘ਦਾਇਰਾ’ ਅਜਿਹੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਸਮਾਜ ਅਤੇ ਉਸ ਦੀਆਂ ਸੰਸਥਾਵਾਂ ’ਤੇ ਵਿਚਾਰ ਕਰਨ ਲਈ ਮਜਬੂਰ ਕਰੇਗੀ।