ਕਰੀਨਾ ਕਪੂਰ ਵੱਲੋਂ ਫਿਲਮ ‘ਦਾਇਰਾ’ ਦੀ ਸ਼ੂਟਿੰਗ ਸ਼ੁਰੂ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਫਿਲਮਸਾਜ਼ ਮੇਘਨਾ ਗੁਲਜ਼ਾਰ ਨਾਲ ਆਪਣੀ ਆਉਣ ਵਾਲੀ ਫਿਲਮ ‘ਦਾਇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਆਪਣੀ 68ਵੀਂ ਫਿਲਮ ਵਿੱਚ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਨਾਲ ਅਹਿਮ ਭੂਮਿਕਾ ਨਿਭਾਏਗੀ। ਇੰਸਟਾਗ੍ਰਾਮ ’ਤੇ ਸੈੱਟ ਤੋਂ ਗੁਲਜ਼ਾਰ ਅਤੇ ਸੁਕੁਮਾਰਨ ਨਾਲ...
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਫਿਲਮਸਾਜ਼ ਮੇਘਨਾ ਗੁਲਜ਼ਾਰ ਨਾਲ ਆਪਣੀ ਆਉਣ ਵਾਲੀ ਫਿਲਮ ‘ਦਾਇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਆਪਣੀ 68ਵੀਂ ਫਿਲਮ ਵਿੱਚ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਨਾਲ ਅਹਿਮ ਭੂਮਿਕਾ ਨਿਭਾਏਗੀ। ਇੰਸਟਾਗ੍ਰਾਮ ’ਤੇ ਸੈੱਟ ਤੋਂ ਗੁਲਜ਼ਾਰ ਅਤੇ ਸੁਕੁਮਾਰਨ ਨਾਲ ਵੀਡੀਓਜ਼ ਦਾ ਸਾਂਝੀ ਕਰਦੇ ਹੋਏ ਕਰੀਨਾ ਕਪੂਰ ਨੇ ਲਿਖਿਆ, ‘‘68 ਵੀਂ ਫਿਲਮ ‘ਦਾਇਰਾ’ ਦਾ ਪਹਿਲਾ ਦਿਨ ਸਭ ਤੋਂ ਸ਼ਾਨਦਾਰ ਹਸਤੀਆਂ ਗੁਲਜ਼ਾਰ ਤੇ ਪ੍ਰਿਥਵੀਰਾਜ ਸੁਕੁਮਾਰਨ ਨਾਲ, ਪਿਆਰ ਤੇ ਸ਼ੁਭਕਾਮਨਾਵਾਂ ਭੇਜੋ’’। ‘ਤਲਵਾਰ’, ‘ਰਾਜ਼ੀ’, ‘ਛਪਾਕ’ ਅਤੇ ‘ਸੈਮ ਬਹਾਦੁਰ’ ਵਰਗੀਆਂ ਆਲੋਚਤਾਮਕ ਫਿਲਮਾਂ ਦੀ ਨਿਰਦੇਸ਼ਕ ਗੁਲਜ਼ਾਰ ਨੇ ਵੀ ਇੰਸਟਾਗ੍ਰਾਮ ’ਤੇ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਕਿਹਾ, ‘‘ਦਾਇਰਾ’ ਅਪਰਾਧ ਡਰਾਮਾ ਥਰਿੱਲਰ ਫਿਲਮ ਹੈ, ਜੋ ਇਨਸਾਫ਼, ਸਜ਼ਾ ਤੇ ਅਪਰਾਧ ਦੇ ਪੁਰਾਣੇ ਕੇਸਾਂ ਦੀ ਪੜਚੋਲ ਕਰਦੀ ਹੈ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਆਖ਼ਰੀ ਵਾਰ 2024 ਵਿੱਚ ਤੱਬੂ ਤੇ ਕਰਿਤੀ ਸੇਨਨ ਨਾਲ ਕਾਮੇਡੀ ਫਿਲਮ ‘ਕਰੂ’ ਵਿੱਚ ਨਜ਼ਰ ਆਈ ਸੀ। ਸੁਕੁਮਾਰਨ ਨੇ ਇਸੇ ਸਾਲ ‘ਐਲ2: ਐੱਮਪੁਰਾਣ’ ਵਿੱਚ ਭੂਮਿਕਾ ਨਿਭਾਈ ਸੀ ਅਤੇ ਉਹ ਕਾਜੋਲ ਤੇ ਇਬਰਾਹੀਮ ਅਲੀ ਖਾਨ ਨਾਲ ‘ਸਰਜ਼ਮੀਨ’ ਵਿੱਚ ਨਜ਼ਰ ਆਇਆ ਸੀ।