ਕਪਿਲ ਸ਼ਰਮਾ ਦੀ ‘ਕਿਸ ਕਿਸਕੋ ਪਿਆਰ ਕਰੂੰ 2’ 12 ਦਸੰਬਰ ਨੂੰ ਰਿਲੀਜ਼ ਹੋਵੇਗੀ
ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਅੱਜ ਆਪਣੀ ਨਵੀਂ ਫਿਲਮ ‘ਕਿਸ ਕਿਸਕੋ ਪਿਆਰ ਕਰੂੰ 2’ ਦੀ ਰਿਲੀਜ਼ ਤਰੀਕ ਦਾ ਖ਼ੁਲਾਸਾ ਕੀਤਾ ਹੈ। ਉਸ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।...
ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਅੱਜ ਆਪਣੀ ਨਵੀਂ ਫਿਲਮ ‘ਕਿਸ ਕਿਸਕੋ ਪਿਆਰ ਕਰੂੰ 2’ ਦੀ ਰਿਲੀਜ਼ ਤਰੀਕ ਦਾ ਖ਼ੁਲਾਸਾ ਕੀਤਾ ਹੈ। ਉਸ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਕਪਿਲ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਪੋਸਟ ਵਿੱਚ ਉਸ ਨੇ ਖ਼ੁਲਾਸਾ ਕੀਤਾ ਕਿ ਇਸ ਫਿਲਮ ਵਿੱਚ ਉਸ ਨਾਲ ਮਨਜੋਤ ਸਿੰਘ, ਪਾਰੁਲ ਗੁਲਾਟੀ ਅਤੇ ਆਇਸ਼ਾ ਖਾਨ ਵੀ ਨਜ਼ਰ ਆਉਣਗੇ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਵੱਡੇ ਭੰਬਲਭੂਸੇ ਲਈ ਤਿਆਰ ਹੋ ਜਾਵੋ। ਇਸ ਫਿਲਮ ਵਿੱਚ ਹਾਸਿਆਂ ਦਾ ਭੰਡਾਰ ਮਿਲੇਗਾ। ਫਿਲਮ ਦਾ ਆਨੰਦ ਲੈਣ ਲਈ ਦਰਸ਼ਕ 12 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਪੁੱਜਣ। ਕਪਿਲ ਰਿਧਿਮਾ ਕਪੂਰ ਨਾਲ ਵੀ ਫਿਲਮ ਕਰ ਰਹੇ ਹਨ। ਇਸ ਫਿਲਮ ਵਿੱਚ ਨੀਤੂ ਕਪੂਰ ਵੀ ਅਹਿਮ ਰੋਲ ਵਿੱਚ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਮਗਰੋਂ ਕੁਝ ਸਮਾਂ ਪਹਿਲਾਂ ਰਿਧਿਮਾ ਨੇ ਇੰਸਟਾਗ੍ਰਾਮ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਕਿਹਾ ਕਿ ਫਿਲਮ ਦੇ ਸੈੱਟ ’ਤੇ 200 ਵਿਅਕਤੀਆਂ ਦੀ ਟੀਮ ਨਾਲ ਕੰਮ ਕਰਨਾ ਚੰਗਾ ਤਜਰਬਾ ਸੀ। ਪਹਿਲੀ ਚੀਜ਼ ਹਮੇਸ਼ਾ ਖ਼ਾਸ ਹੁੰਦੀ ਕਿਉਂਕਿ ਪਹਿਲੀ ਚੀਜ਼ ਸਿੱਖਣ ਲਈ ਅਹਿਮ ਮੌਕਾ ਦਿੰਦੀ ਹੈ ਜੋ ਸਾਡੇ ਲਈ ਜ਼ਿੰਦਗੀ ਭਰ ਮਦਦਗਾਰ ਰਹਿੰਦੀ ਹੈ। ਉਸ ਨੇ ਲਿਖਿਆ ਕਿ 52 ਦਿਨਾਂ ਤੱਕ 200 ਵਿਅਕਤੀਆਂ ਦੀ ਟੀਮ ਨਾਲ ਕੰਮ ਕਰਨਾ ਬੇਹੱਦ ਚੰਗਾ ਤਜਰਬਾ ਸੀ। ਇਸ ਦੌਰਾਨ ਕਹਾਣੀ ’ਤੇ ਕੰਮ ਕਰਨ ਦੇ ਨਾਲ ਨਾਲ ਇਕੱਠਿਆਂ ਨੱਚਣਾ ਸ਼ਾਮਲ ਹੈ। ਉਸ ਨੇ ਕਿਹਾ ਕਿ ਮੈਂ ਇਸ ਮਿਹਨਤ ਨਾਲ ਬਣਾਈ ਫਿਲਮ ਨੂੰ ਜਲਦੀ ਸਿਨੇਮਾ ਘਰਾਂ ਵਿੱਚ ਦੇਖਣਾ ਚਾਹੁੰਦੀ ਹਾਂ। ਉਸ ਨਾਲ ਇਸ ਫਿਲਮ ਵਿੱਚ ਸਾਦੀਆ ਖਤੀਬ ਤੇ ਸਰਥ ਕੁਮਾਰ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਨਾਂ ਹਾਲੇ ‘ਦਾਦੀ ਕੀ ਸ਼ਾਦੀ’ ਰੱਖਿਆ ਗਿਆ ਹੈ।

