ਕਾਜੋਲ ਵੱਲੋਂ ਮਿੱਕੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਉੱਘੇ ਮੇਕਅੱਪ ਆਰਟਿਸਟ ਮਿੱਕੀ ਕੰਟਰੈਕਟਰ ਨੂੰ ਉਸ ਦੇ ਜਨਮ ਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਵੀਡੀਓ ਸਾਂਝੀ ਕੀਤੀ। ਕਾਜੋਲ ਨੇ ਮਿੱਕੀ ਨਾਲ ਆਪਣੇ ਲੰਬੇ ਸਮੇਂ ਤੋਂ ਰਿਸ਼ਤੇ ਨੂੰ ਯਾਦ ਕਰਦਿਆਂ ਹੋਏ ਨੋਟ ਵੀ ਲਿਖਿਆ ਹੈ। ਅਦਾਕਾਰਾ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਲਿਖਿਆ ਹੈ, ‘ਮੇਰੇ ਪਿਆਰੇ ਮਿੱਕੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ..... ਜਿਸ ਨੇ ਮੇਰੇ ਪਹਿਲੇ ਫੋਟੋ ਸੈਸ਼ਨ ਲਈ ਮੇਰਾ ਮੇਕਅੱਪ ਕੀਤਾ ਸੀ, ਜਦੋਂ ਮੈਂ ਸਾਢੇ 15 ਸਾਲ ਦੀ ਸੀ ਅਤੇ ਫਿਰ ਮੇਰੀ ਧੀ ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਦਾ ਮੇਕਅੱਪ ਕੀਤਾ। ਤੁਹਾਡਾ ਸਾਲ ਸ਼ਾਨਦਾਰ ਰਹੇ।’ ਕਾਜੋਲ ਨੂੰ ਆਖਰੀ ਵਾਰ ‘ਦਿ ਟ੍ਰਾਇਲ ਸੀਜ਼ਨ 2’ ਲੜੀ ਵਿੱਚ ਦੇਖਿਆ ਗਿਆ ਸੀ। ਇਸ ਕਾਨੂੰਨੀ ਡਰਾਮਾ ਵਿੱਚ ਕਾਜੋਲ, ਵਕੀਲ ਦੀ ਭੂਮਿਕਾ ਨਿਭਾਈ ਹੈ, ਜੋ ਪੇਸ਼ੇਵਰ ਅਤੇ ਨਿੱਜੀ ਚੁਣੌਤੀਆਂ ਦੋਵਾਂ ਨੂੰ ਪਾਰ ਕਰਦੀ ਹੈ। ਇਹ ਲੜੀ, ਜਿਸ ਵਿੱਚ ਜੀਸ਼ੂ ਸੇਨਗੁਪਤਾ, ਅਲੀ ਖਾਨ, ਸ਼ੀਬਾ ਚੱਢਾ ਅਤੇ ਕੁਬਰਾ ਸੇਤ ਵੀ ਹਨ। ਇਹ ਲੜੀ ਹੌਟਸਟਾਰ ਅਤੇ ਓਟੀਟੀਪਲੇਅ ਪ੍ਰੀਮੀਅਮ ’ਤੇ ਸਟ੍ਰੀਮ ਹੋ ਰਹੀ ਹੈ। ਉਹ ਇਸ ਸਮੇਂ ਟਵਿੰਕਲ ਖੰਨਾ ਨਾਲ ਟਾਕ ਸ਼ੋਅ ‘ਟੂ ਮਚ ਵਿਦ ਕਾਜੋਲ ਐਂਡ ਟਵਿੰਕਲ’ ਦੀ ਮੇਜ਼ਬਾਨੀ ਕਰ ਰਹੀ ਹੈ।