ਟਾਕ ਸ਼ੋਅ ਦੀ ਮੇਜ਼ਬਾਨੀ ਕਰਨਗੀਆਂ ਕਾਜੋਲ ਤੇ ਟਵਿੰਕਲ ਖੰਨਾ
ਬੌਲੀਵੁੱਡ ਅਦਾਕਾਰ ਕਾਜੋਲ ਅਤੇ ਟਵਿੰਕਲ ਖੰਨਾ ਪ੍ਰਾਈਮ ਵੀਡੀਓ ਲਈ ਸ਼ੋਅ ਦੀ ਮੇਜ਼ਬਾਨੀ ਕਰਨਗੀਆਂ। ਇਸ ਟਾਕ ਸ਼ੋਅ ‘ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ’ ਵਿੱਚ ਦੋਵੇਂ ਅਦਾਕਾਰਾਵਾਂ ਇਕੱਠੀਆਂ ਨਜ਼ਰ ਆਉਣਗੀਆਂ। ਇਸ ਸ਼ੋਅ ਦੇ ਨਿਰਮਾਤਾ ਬਨਿਜੈ ਏਸ਼ੀਆ ਹਨ। ਇਸ ਸ਼ੋਅ ਵਿੱਚ ਭਾਰਤੀ ਸਿਨੇਮਾ...
Advertisement
ਬੌਲੀਵੁੱਡ ਅਦਾਕਾਰ ਕਾਜੋਲ ਅਤੇ ਟਵਿੰਕਲ ਖੰਨਾ ਪ੍ਰਾਈਮ ਵੀਡੀਓ ਲਈ ਸ਼ੋਅ ਦੀ ਮੇਜ਼ਬਾਨੀ ਕਰਨਗੀਆਂ। ਇਸ ਟਾਕ ਸ਼ੋਅ ‘ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ’ ਵਿੱਚ ਦੋਵੇਂ ਅਦਾਕਾਰਾਵਾਂ ਇਕੱਠੀਆਂ ਨਜ਼ਰ ਆਉਣਗੀਆਂ। ਇਸ ਸ਼ੋਅ ਦੇ ਨਿਰਮਾਤਾ ਬਨਿਜੈ ਏਸ਼ੀਆ ਹਨ। ਇਸ ਸ਼ੋਅ ਵਿੱਚ ਭਾਰਤੀ ਸਿਨੇਮਾ ਦੀਆਂ ਕੁਝ ਵੱਡੀਆਂ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਇਸ ਵਿੱਚ ਆਮ ਗੱਲਬਾਤ ਤੋਂ ਇਲਾਵਾ ਹਾਸੇ ਨਾਲ ਭਰਪੂਰ ਚਰਚਾ ਹੋਣ ਦੀ ਆਸ ਹੈ। ਇਸ ਸ਼ੋਅ ਸਬੰਧੀ ਗੱਲਬਾਤ ਕਰਦਿਆਂ ਪ੍ਰਾਈਮ ਵੀਡੀਓ ਇੰਡੀਆ ਦੇ ਡਾਇਰੈਕਟਰ ਨਿਖਿਲ ਮਧੋਕ ਨੇ ਕਿਹਾ ਕਿ ਇਹ ਸ਼ੋਅ ਸਿਨੇਮਾ ਨਾਲ ਸਬੰਧਤ ਸ਼ਖ਼ਸੀਅਤਾਂ ਬਾਰੇ ਰਵਾਇਤੀ ਗੱਲਬਾਤ ਤੋਂ ਅੱਗੇ ਦਾ ਤਜਰਬਾ ਹੋਵੇਗਾ। ਇਸ ਵਿੱਚ ਦਰਸ਼ਕਾਂ ਨੂੰ ਆਮ ਗੱਲਾਂ ਅਤੇ ਮਨੋਰੰਜਨ ਨਾਲ ਜੁੜੀ ਗੱਲਬਾਤ ਸੁਣਨ ਨੂੰ ਮਿਲੇਗੀ। ਇਹ ਸ਼ੋਅ ਪ੍ਰਾਈਮ ਵੀਡੀਓ ’ਤੇ 25 ਸਤੰਬਰ ਤੋਂ ਦੇਖਿਆ ਜਾ ਸਕੇਗਾ। ਇਸ ਦਾ ਨਵਾਂ ਐਪੀਸੋਡ ਹਰ ਵੀਰਵਾਰ ਨੂੰ ਜਾਰੀ ਕੀਤਾ ਜਾਵੇਗਾ।
Advertisement
Advertisement
×