ਜੌਲੀ ਐੱਲ ਐੱਲ ਬੀ 3 ਦਾ ਟਰੇਲਰ ਜਾਰੀ
ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ‘ਜੌਲੀ ਐੱਲ ਐੱਲ ਬੀ 3’ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਅਦਾਲਤ ’ਚ ਨਜ਼ਰ ਆ ਰਹੇ ਹਨ। ਇਹ ਟਰੇਲਰ ਬੁੱਧਵਾਰ ਨੂੰ ਮੇਰਠ ਵਿੱਚ ਹੋਏ ਵਿਸ਼ੇਸ਼...
Advertisement
ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ‘ਜੌਲੀ ਐੱਲ ਐੱਲ ਬੀ 3’ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਅਦਾਲਤ ’ਚ ਨਜ਼ਰ ਆ ਰਹੇ ਹਨ। ਇਹ ਟਰੇਲਰ ਬੁੱਧਵਾਰ ਨੂੰ ਮੇਰਠ ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਦਰਸ਼ਕਾਂ ਨੂੰ ਅਕਸ਼ੈ ਅਤੇ ਵਾਰਸੀ ਦਰਮਿਆਨ ਟਕਰਾਅ ਵਾਲੀ ਪਹਿਲੀ ਝਲਕ ਦੇਖਣ ਨੂੰ ਮਿਲੀ। ਇਸ ਫਿਲਮ ਵਿੱਚ ਦੋਵੇਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਵਿੱਚੋਂ ਅਸਲੀ ‘ਜੌਲੀ’ ਕੌਣ ਹੈ। ਤਿੰਨ ਮਿੰਟ ਤੇ ਛੇ ਸੈਕਿੰਡ ਦੇ ਇਸ ਵੀਡੀਓ ਵਿੱਚ ਦੋ ਵਕੀਲ ਬਹਿਸ ਕਰ ਰਹੇ ਹਨ ਜਦੋਂਕਿ ਜੱਜ ਦੀ ਭੂਮਿਕਾ ਵਿੱਚ ਸੌਰਭ ਸ਼ੁਕਲਾ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਸੁਭਾਸ਼ ਕਪੂਰ ਹਨ। ਇਹ ਫਿਲਮ 19 ਸਤੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।
Advertisement
Advertisement