ਅਮਿਤ ਅਗਰਵਾਲ ਦੇ ਫੈਸ਼ਨ ਸ਼ੋਅ ਦੌਰਾਨ ਖਿੱਚ ਦਾ ਕੇਂਦਰ ਰਹੇ ਇਬਰਾਹਿਮ ਅਲੀ ਖ਼ਾਨ
ਬੌਲੀਵੁੱਡ ਅਦਾਕਾਰ ਇਬਰਾਹਿਮ ਅਲੀ ਖ਼ਾਨ ਅਤੇ ਸ਼ਰਵਰੀ ‘ਕਾਕਟੇਲ ਕਚਿਊਰ ਵਿਦ ਐਕਸ਼ਨ: ਦਿ ਕੋਡ ਆਫ ਲਾਈਟ’ ਦੇ ਦੂਜੇ ਐਡੀਸ਼ਨ ਵਿੱਚ ਫੈਸ਼ਨ ਡਿਜ਼ਾਈਨਰ ਅਮਿਤ ਅਗਰਵਾਲ ਲਈ ਰੈਂਪ ’ਤੇ ਨਜ਼ਰ ਆਏ। ਇਸ ਫੈਸ਼ਨ ਸ਼ੋਅ ਦੌਰਾਨ ਫਰਾਂਸ ਦੀ ਸੁੰਦਰਤਾ ਨੂੰ ਭਾਰਤੀ ਹੁਨਰ ਨਾਲ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦੌਰਾਨ ਅਗਰਵਾਲ ਦੀ ਰਚਨਾਤਮਕਤਾ ਅਤੇ ਸਿਤਾਰਿਆਂ ਦੀ ਪੇਸ਼ਕਾਰੀ ਨੇ ਸ਼ੋਅ ਨੂੰ ਵੱਖਰੀ ਰੰਗਤ ਦਿੱਤੀ। ਇਸ ਦੌਰਾਨ ਜਦੋਂ ਵੱਖ-ਵੱਖ ਸ਼ਖ਼ਸੀਅਤਾਂ ਰੈਂਪ ’ਤੇ ਆਈਆਂ ਤਾਂ ਦਰਸ਼ਕ ਦੇਖਦੇ ਹੀ ਰਹਿ ਗਏ। ਇਸ ਦੌਰਾਨ ਅਦਾਕਾਰਾ ਕਲਕੀ ਕੋਚਲਿਨ ਵੀ ਸਿਤਾਰਿਆਂ ਨਾਲ ਭਰੀ ਇਸ ਸ਼ਾਮ ਵਿੱਚ ਸ਼ਾਮਲ ਹੋਈ। ਉਸ ਨੇ ਸ਼ੋਅ ਦੀ ਸ਼ਲਾਘਾ ਕਰਦਿਆਂ ਕੀਤੀ। ਇਸ ਦੌਰਾਨ ਸਾਹਿਲ ਵਾਸੂਦੇਵ ਨੇ ਪਿਆਨੋ ’ਤੇ ਪੇਸ਼ਕਾਰੀ ਦਿੱਤੀ। ਇਸ ਦੌਰਾਨ ਇਬਰਾਹਿਮ ਅਤੇ ਸ਼ਰਵਰੀ ਨੇ ਆਪਣੇ ਸ਼ਾਨਦਾਰ ਪਹਿਰਾਵੇ ਸਦਕਾ ਸਭ ਦਾ ਧਿਆਨ ਖਿੱਚਿਆ। ਉਨ੍ਹਾਂ ਨੀਲੇ ਤੇ ਕਾਲੇ ਰੰਗ ਦੇ ਕੱਪੜਿਆਂ ਵਿੱਚ ਰੈਂਪ ਵਾਕ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਕੰਮ ਕਰਨਾ, ਉਸ ਲਈ ਚੰਗਾ ਤਜਰਬਾ ਰਿਹਾ ਹੈ। ਇਸ ਵਿੱਚ ਸਾਰੇ ਜਣੇ ਬਹੁਤ ਉਤਸ਼ਾਹ ਵਿੱਚ ਨਜ਼ਰ ਆਏ। ਪੋਸ਼ਾਕਾਂ ਬਾਰੇ ਗੱਲਬਾਤ ਕਰਦਿਆਂ ਅਗਰਵਾਲ ਨੇ ਕਿਹਾ ਕਿ ਫਰਾਂਸ ਨੂੰ ਹਮੇਸ਼ਾਂ ਲਗਜ਼ਰੀ ਲਈ ਜਾਣਿਆ ਜਾਂਦਾ ਹੈ। ਉਸ ਨੇ ਕਿਹਾ ਕਿ ਫਰਾਂਸ ਦੀ ਲਗਜ਼ਰੀ ਪਛਾਣ ਅਤੇ ਭਾਰਤ ਦੀ ਵਿਰਾਸਤ ਤੇ ਹੁਨਰ ਦਾ ਸੁਮੇਲ ਫੈਸ਼ਨ ਦੀ ਵੱਖਰੀ ਵੰਨਗੀ ਹੋ ਸਕਦਾ ਹੈ। ਉਸ ਨੇ ਕਿਹਾ ਕਿ ਪੋਸ਼ਾਕ ਡਿਜ਼ਾਈਨ ਕਰਨ ਸਮੇਂ ਉਸ ਦਾ ਖ਼ਾਸ ਧਿਆਨ ਉਸ ਦੀ ਹੰਢਣਸਾਰਤਾ ’ਤੇ ਹੁੰਦਾ ਹੈ। ਉਹ ਡਿਜ਼ਾਈਨ ਤਿਆਰ ਕਰਦੇ ਸਮੇਂ ਸਮੱਗਰੀ ਅਤੇ ਕੱਪੜੇ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਦੇ ਹਨ।