ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਂ ‘ਕਰਜ਼’ ਫਿਲਮ ਦੁਬਾਰਾ ਨਹੀਂ ਬਣਾਵਾਂਗਾ: ਸੁਭਾਸ਼ ਘਈ

ਮੁੰਬਈ: ਬੌਲੀਵੁੱਡ ਫਿਲਮ ‘ਕਰਜ਼’ ਨੇ ਰਿਲੀਜ਼ ਹੋਣ ਦੇ 45 ਸਾਲ ਪੂਰੇ ਕਰ ਲਏ ਹਨ। ਇਸ ਵਿੱਚ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ। ਫਿਲਮਕਾਰ ਸੁਭਾਸ਼ ਘਈ ਨੇ ਇਸ ਸਬੰਧੀ ਕਿਹਾ ਕਿ ਇਹ ਫਿਲਮ ਅੱਜ ਵੀ ਦਰਸ਼ਕਾਂ ਦੇ...
Advertisement

ਮੁੰਬਈ: ਬੌਲੀਵੁੱਡ ਫਿਲਮ ‘ਕਰਜ਼’ ਨੇ ਰਿਲੀਜ਼ ਹੋਣ ਦੇ 45 ਸਾਲ ਪੂਰੇ ਕਰ ਲਏ ਹਨ। ਇਸ ਵਿੱਚ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ। ਫਿਲਮਕਾਰ ਸੁਭਾਸ਼ ਘਈ ਨੇ ਇਸ ਸਬੰਧੀ ਕਿਹਾ ਕਿ ਇਹ ਫਿਲਮ ਅੱਜ ਵੀ ਦਰਸ਼ਕਾਂ ਦੇ ਚੇਤੇ ਹੈ, ਉਹ ਇਸ ਨੂੰ ਦੁਬਾਰਾ ਨਹੀਂ ਬਣਾਵੇਗਾ। ਇਸ ਫਿਲਮ ਦੀ ਸਕਰੀਨਿੰਗ ਰੈੱਡ ਲੌਰੀ ਫਿਲਮ ਫੈਸਟੀਵਲ ’ਚ ਕੀਤੀ ਗਈ ਸੀ। ਮੁਕਤਾ ਆਰਟਸ ਦੀਆਂ 42 ਫਿਲਮਾਂ ਵਿੱਚੋਂ ਇਸ ਫਿਲਮ ਦਾ ਅੱਜ ਵੀ ਅਹਿਮ ਸਥਾਨ ਹੈ। ਇਹ ਫਿਲਮ ਅੱਜ ਵੀ ਤਾਜ਼ਾ ਹੈ। ਸੁਭਾਸ਼ ਨੇ ਦੱਸਿਆ ਕਿ ਇਸ ਫਿਲਮ ਦੇ ਰਿਲੀਜ਼ ਮਗਰੋਂ ਸਾਲ 1980 ਵਿੱਚ ਕਈ ਆਲੋਚਕਾਂ ਅਤੇ ਇਸ ਖੇਤਰ ਦੇ ਵੱਡੇ ਕਾਰੋਬਾਰੀਆਂ ਨੇ ਕਿਹਾ ਸੀ ਕਿ ‘ਕਰਜ਼’ ਆਪਣੇ ਸਮੇਂ ਤੋਂ ਅੱਗੇ ਦੀ ਫਿਲਮ ਹੈ। ਉਸ ਨੇ ਕਿਹਾ ਕਿ ਉਹ ਸਾਲ 2025 ਵਿੱਚ ਵੀ ਪਸੰਦੀਦਾ ਫਿਲਮਾਂ ਦੀ ਸੂਚੀ ਵਿੱਚ ਹੋਣ ਕਰ ਕੇ ਬੇਹੱਦ ਖ਼ੁਸ਼ ਹਨ। ਇਸ ਸਬੰਧੀ ਜਦੋਂ ਸੁਭਾਸ਼ ਘਈ ਨੂੰ ਪੁੱਛਿਆ ਗਿਆ ਕਿ ਉਹ ਇਸ ਨੂੰ ਦੁਬਾਰਾ ਬਣਾਉਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਫਿਲਮ ਦੁਬਾਰਾ ਨਹੀਂ ਬਣਾਉਣਗੇ। ਇਸ ਫਿਲਮ ਵਿੱਚ ਰਿਸ਼ੀ ਕਪੂਰ ਨਾਲ ਟੀਨਾ ਮੁਨੀਮ ਅਤੇ ਸਿਮੀ ਗਰੇਵਾਲ ਵੀ ਸਨ। -ਆਈਏਐੱਨਐੱਸ

Advertisement
Advertisement