ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਮਲ ਹਾਸਨ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ: ਰਜਨੀਕਾਂਤ

ਅਦਾਕਾਰ ਰਜਨੀਕਾਂਤ ਨੇ ਬੁੱਧਵਾਰ ਨੂੰ ਕਮਲ ਹਾਸਨ ਨਾਲ ਫਿਰ ਇਕ ਫਿਲਮ ਵਿੱਚ ਇਕੱਠੇ ਕੰਮ ਕਰਨ ਦਾ ਖੁਲਾਸਾ ਕੀਤਾ ਹੈ। ਕਰੀਬ ਚਾਰ ਦਹਾਕਿਆਂ ਮਗਰੋਂ ਕਮਲ ਹਾਸਨ ਅਤੇ ਰਜਨੀਕਾਂਤ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਅਦਾਕਾਰ ਰਜਨੀਕਾਂਤ ਨੇ ਇਹ ਜਾਣਕਾਰੀ ਚੇਨੱਈ ਹਵਾਈ...
Advertisement

ਅਦਾਕਾਰ ਰਜਨੀਕਾਂਤ ਨੇ ਬੁੱਧਵਾਰ ਨੂੰ ਕਮਲ ਹਾਸਨ ਨਾਲ ਫਿਰ ਇਕ ਫਿਲਮ ਵਿੱਚ ਇਕੱਠੇ ਕੰਮ ਕਰਨ ਦਾ ਖੁਲਾਸਾ ਕੀਤਾ ਹੈ। ਕਰੀਬ ਚਾਰ ਦਹਾਕਿਆਂ ਮਗਰੋਂ ਕਮਲ ਹਾਸਨ ਅਤੇ ਰਜਨੀਕਾਂਤ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਅਦਾਕਾਰ ਰਜਨੀਕਾਂਤ ਨੇ ਇਹ ਜਾਣਕਾਰੀ ਚੇਨੱਈ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਅਦਾਕਾਰ ਨੇ ਕਿਹਾ ਕਿ ਇਸ ਫਿਲਮ ਦਾ ਨਿਰਮਾਣ ਕਮਲ ਹਾਸਨ ਦੇ ਬੈਨਰ ‘ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ’ ਅਤੇ ‘ਰੈੱਡ ਜਾਇੰਟ ਮੂਵੀਜ਼’ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਦੇ ਨਿਰਦੇਸ਼ਕ ਅਤੇ ਸਕ੍ਰਿਪਟ ਬਾਰੇ ਅਜੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਰਜਨੀਕਾਂਤ ਨੇ ਕਿਹਾ ਕਿ,‘‘ਅਸੀਂ ‘ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ’ ਅਤੇ ‘ਰੈੱਡ ਜਾਇੰਟ ਮੂਵੀਜ਼’ ਨਾਲ ਮਿਲ ਕੇ ਇੱਕ ਫਿਲਮ ਬਣਾਉਣ ਜਾ ਰਹੇ ਹਨ। ਇਸ ਦੇ ਨਿਰਦੇਸ਼ਕ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ। ਕਮਲ ਅਤੇ ਮੈਂ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ।’’ ਉਸ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਕੋਈ ਕਹਾਣੀ ਮਿਲਦੀ ਹੈ ਤਾਂ ਉਹ ਇਕੱਠੇ ਕੰਮ ਕਰਨਗੇ। ਜੇ ਇਹ ਫਿਲਮ ਬਣਦੀ ਹੈ ਤਾਂ ਸਿਨੇਮਾ ਵਿੱਚ ਦੋ ਵੱਡੇ ਅਦਾਕਾਰ ਕਰੀਬ 46 ਸਾਲਾਂ ਬਾਅਦ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ।

Advertisement
Advertisement
Show comments