ਨੀਨਾ ਗੁਪਤਾ ਤੋਂ ਹਾਲੇ ਵੀ ਬਹੁਤ ਕੁਝ ਸਿੱਖਦਾ ਹਾਂ: ਸੰਜੈ ਮਿਸ਼ਰਾ
ਉੱਘੇ ਅਦਾਕਾਰ ਸੰਜੈ ਮਿਸ਼ਰਾ ਨੇ ਇੱਥੇ 56ਵੇਂ ਕੌਮਾਂਤਰੀ ਫਿਲਮ ਫੈਸਟੀਵਲ (ਆਈ ਐੱਫ ਐੱਫ) ’ਚ ਆਪਣੀ ਅਗਲੀ ਫ਼ਿਲਮ ‘ਵਧ 2’ ਦੀ ਸਕਰੀਨਿੰਗ ਮੌਕੇ ਸ਼ਮੂਲੀਅਤ ਦੌਰਾਨ ਲੰਮੇ ਸਮੇਂ ਤੋਂ ਉਸ ਨਾਲ ਕੰਮ ਕਰ ਰਹੀ ਸਹਿ-ਅਦਾਕਾਰਾ ਨੀਨਾ ਗੁਪਤਾ ਦੀ ਸ਼ਲਾਘਾ ਕੀਤੀ ਹੈ। ਮਿਸ਼ਰਾ...
ਉੱਘੇ ਅਦਾਕਾਰ ਸੰਜੈ ਮਿਸ਼ਰਾ ਨੇ ਇੱਥੇ 56ਵੇਂ ਕੌਮਾਂਤਰੀ ਫਿਲਮ ਫੈਸਟੀਵਲ (ਆਈ ਐੱਫ ਐੱਫ) ’ਚ ਆਪਣੀ ਅਗਲੀ ਫ਼ਿਲਮ ‘ਵਧ 2’ ਦੀ ਸਕਰੀਨਿੰਗ ਮੌਕੇ ਸ਼ਮੂਲੀਅਤ ਦੌਰਾਨ ਲੰਮੇ ਸਮੇਂ ਤੋਂ ਉਸ ਨਾਲ ਕੰਮ ਕਰ ਰਹੀ ਸਹਿ-ਅਦਾਕਾਰਾ ਨੀਨਾ ਗੁਪਤਾ ਦੀ ਸ਼ਲਾਘਾ ਕੀਤੀ ਹੈ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਨਾ ਹਮੇਸ਼ਾ ਸਿੱਖਣ ਵਾਲਾ ਤੇ ਪ੍ਰਸ਼ੰਸਾ ਭਰਪੂਰ ਤਜoਬਾ ਰਿਹਾ ਹੈ। ਨੀਨਾ ਗੁਪਤਾ ਨੂੰ ਬੇਹੱਦ ਪ੍ਰਭਾਵਸ਼ਾਲੀ ਅਦਾਕਾਰਾ ਕਰਾਰ ਦਿੰਦਿਆਂ ਮਿਸ਼ਰਾ ਨੇ ਆਖਿਆ, ‘‘ਨੀਨਾ ਗੁਪਤਾ ਮੇਰੀ ਸੀਨੀਅਰ ਹੈ ਅਤੇ ਮੈਂ ਅੱਜ ਵੀ ਉਨ੍ਹਾਂ ਤੋਂ ਬਹੁਤ ਕੁਝ ਸਿੱਖਦਾ ਹਾਂ।’’ ਉਨ੍ਹਾਂ ਕਿਹਾ ਕਿ ਨੀਨਾ ਗੁਪਤਾ ਸਿਹਤ ਸਬੰਧੀ ਕਾਰਨਾਂ ਕਰਕੇ ਆਈ ਐੱਫ ਐੱਫ ਆਈ ’ਚ ਨਹੀਂ ਆ ਸਕੀ। ਮਿਸ਼ਰਾ ਮੁਤਾਬਕ, ‘‘ਅੱਜ ਉਹ (ਨੀਨਾ) ਨਹੀਂ ਆ ਸਕੀ, ਕਿਉਂਕਿ ਉਨ੍ਹਾਂ ਦੀ ਸਿਹਤ ਥੋੜ੍ਹੀ ਨਾਸਾਜ਼ ਸੀ। ਨਹੀਂ ਤਾਂ ਉਹ ਵੀ ਅੱਜ ਤੁਹਾਡੇ ਕੋਲ ਹੁੰਦੀ।’’ ਅਦਾਕਾਰ ਨੇ ਫ਼ਿਲਮ ‘ਵਧ 2’ ਬਾਰੇ ਕਿਹਾ ਕਿ 2022 ਦੀ ਅਸਲ ਫ਼ਿਲਮ ਨਾਲੋਂ ਇਸ ਦੀ ਕਹਾਣੀ ਵੱਖ ਹੈ। ਇਹ ਪਹਿਲੀ ‘ਵਧ’ ਫਿਲਮ ਤੋਂ ਅੱਗੇ ਦੀ ਕਹਾਣੀ ਹੈ। ਜਸਪਾਲ ਸਿੰਘ ਸੰਧੂ ਦੇ ਨਿਰਦੇਸ਼ਨ ਵਾਲੀ ‘ਵਧ 2’ ਐਤਵਾਰ ਨੂੰ ਆਈ ਐੱਫ ਐੱਫ ਆਈ ਵਿੱਚ ਦਿਖਾਈ ਗਈ। ਇਹ ਇੱਕ ਮੱਧਵਰਗੀ ਜੋੜੇ ਦੀ ਕਹਾਣੀ ਹੈ। ‘ਵਧ-2’ ਅਗਲੇ ਸਾਲ 6 ਫਰਵਰੀ ਨੂੰ ਰਿਲੀਜ਼ ਹੋਣੀ ਹੈ।

