ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਨੇਮਾ ਨਾਲੋਂ ਵੱੱਧ ਕਿਤਾਬਾਂ ਨਾਲ ਪਿਆਰ ਸੀ: ਗੁਲਜ਼ਾਰ

ਉੱਘੇ ਗੀਤਕਾਰ ਅਤੇ ਫ਼ਿਲਮ ਨਿਰਮਾਤਾ-ਨਿਰਦੇਸ਼ਕ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਸਿਨੇਮਾ ਵੱਲ ਜਾਣ ਬਾਰੇ ਸੋਚਿਆ ਵੀ ਨਹੀਂ ਸੀ, ਕਿਉਂਕਿ ਉਹ ਸਾਹਿਤ ਨੂੰ ਪਿਆਰ ਕਰਦੇ ਸਨ। ਫ਼ਿਲਮ ਨਿਰਮਾਤਾ ਸੁਭਾਸ਼ ਘਈ ਦੇ ਫ਼ਿਲਮ ਸੰਸਥਾਨ ‘ਵਿਸਲਿੰਗ ਵੁਡਜ਼’ ਵਿੱਚ...
Advertisement

ਉੱਘੇ ਗੀਤਕਾਰ ਅਤੇ ਫ਼ਿਲਮ ਨਿਰਮਾਤਾ-ਨਿਰਦੇਸ਼ਕ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਸਿਨੇਮਾ ਵੱਲ ਜਾਣ ਬਾਰੇ ਸੋਚਿਆ ਵੀ ਨਹੀਂ ਸੀ, ਕਿਉਂਕਿ ਉਹ ਸਾਹਿਤ ਨੂੰ ਪਿਆਰ ਕਰਦੇ ਸਨ। ਫ਼ਿਲਮ ਨਿਰਮਾਤਾ ਸੁਭਾਸ਼ ਘਈ ਦੇ ਫ਼ਿਲਮ ਸੰਸਥਾਨ ‘ਵਿਸਲਿੰਗ ਵੁਡਜ਼’ ਵਿੱਚ ਕਰਵਾਏ ‘ਸੇਲੀਬ੍ਰੇਟ ਸਿਨੇਮਾ 2025’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੁਲਜ਼ਾਰ (91) ਨੇ ਕਿਹਾ ਕਿ ਉਹ ਪਾਠਕ ਅਤੇ ਲੇਖਕ ਬਣਨ ਦਾ ਸੁਪਨਾ ਦੇਖਣ ਵਾਲੇ ਵਿਅਕਤੀ ਵਾਂਗ ਕਿਤਾਬਾਂ ’ਚ ਰੁਚੀ ਰੱਖਦੇ ਸਨ। ਉਨ੍ਹਾਂ ਕਿਹਾ,‘ ਮੈਂ ਕਦੇ ਸਿਨੇਮਾ ਵਿੱਚ ਆਪਣਾ ਕਰੀਅਰ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਸਿਨੇਮਾ ਵਿੱਚ ਮਿਲਣ ਵਾਲੇ ਕੰਮਾਂ ਨੂੰ ਠੁਕਰਾ ਦਿੰਦਾ ਸੀ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਮੈਨੂੰ ਪੁਸਤਕਾਂ ਨਾਲ ਕਾਫ਼ੀ ਪਿਆਰ ਸੀ। ਮੈਂ ਬਹੁਤ ਕਿਤਾਬਾਂ ਪੜ੍ਹਦਾ ਸੀ।’ ਉਨ੍ਹਾਂ ਆਖਿਆ ਕਿ ਉਹ ਫ਼ਿਲਮਾਂ ਦੇਖਦੇ ਸਨ ਪਰ ਸਿਨੇਮਾ ਨਾਲ ਓਨਾ ਪਿਆਰ ਨਹੀਂ ਸੀ। ਇਹ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਸਿਨੇਮਾ ਨਾਲ ਜੁੜਿਆ। ਆਜ਼ਾਦੀ ਤੋਂ ਪਹਿਲਾਂ ਪੰਜਾਬ (ਹੁਣ ਪਾਕਿਸਤਾਨ ਵਿੱਚ) ਵਿੱਚ ਸੰਪੂਰਨ ਸਿੰਘ ਕਾਲੜਾ ਦੇ ਰੂਪ ਵਿੱਚ ਜਨਮੇ ਗੁਲਜ਼ਾਰ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਕਹਾਣੀਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ 1956 ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਬਿਮਲ ਰਾਏ ਦੀ ਫ਼ਿਲਮ ‘ਬੰਦਨੀ’ (1963) ਵਿੱਚ ਗੀਤਕਾਰ ਵਜੋਂ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ਦਾ ਸਿਹਰਾ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਦਿੱਤਾ। ਸੁਭਾਸ਼ ਘਈ ਨੇ ਆਪਣੀ ‘ਵਿਸਲਿੰਗ ਵੁਡਜ਼’ ਅਕਾਦਮੀ ਵਿੱਚ ਕਵਿਤਾ ਅਤੇ ਸਾਹਿਤ ਦਾ ਨਵਾਂ ਪਾਠਕ੍ਰਮ ਸ਼ੁਰੂ ਕੀਤਾ ਹੈ, ਜਿਸ ਦਾ ਉਦਘਾਟਨ ਗੁਲਜ਼ਾਰ, ਮੁਨੀਰ ਅਤੇ ਆਰਿਫ਼ ਨੇ ਕੀਤਾ।

Advertisement
Advertisement
Show comments