ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਮੀ ਟੂ’ ਮੁਹਿੰਮ ਮਗਰੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹੈ: ਤਨੁਸ੍ਰੀ ਦੱਤਾ

ਇੰਸਟਾਗ੍ਰਾਮ ’ਤੇ ਵੀਡੀਓ ਪਾ ਕੇ ਮੰਗੀ ਮਦਦ
Advertisement

ਬਾਲੀਵੁੱਡ ਅਦਾਕਾਰਾ ਤਨੁਸ੍ਰੀ ਦੱਤਾ ਨੇ ਰੋਂਦਿਆਂ-ਕੁਰਲਾਉਂਦਿਆਂ ਦੀ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਾਈ ਹੈ। ਉਸ ਨੇ ਕਿਹਾ, ‘‘ ਮੈਨੂ ਮੇਰੇ ਘਰ ਵਿੱਚ ਹੀ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।’’ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਜਾਰੀ ਕਰਦਿਆਂ ਕਿਹਾ, ‘ਦੋਸਤੋ, ਪਿਛਲੇ ਚਾਰ-ਪੰਜ ਸਾਲਾਂ ਤੋਂ ਮੈਨੂੰ ਘਰ ਵਿੱਚ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਅੱਜ ਪੁਲੀਸ ਨੂੰ ਬੁਲਾ ਲਿਆ। ਪੁਲੀਸ ਆਈ, ਉਨ੍ਹਾਂ ਮੈਨੂੰ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਮੈਂ ਕੱਲ੍ਹ ਜਾਂ ਪਰਸੋਂ ਸ਼ਿਕਾਇਤ ਦਰਜ ਕਰਵਾਉਣ ਲਈ ਪੁਲੀਸ ਥਾਣੇ ਜਾਵਾਂਗੀ। ਮੇਰੀ ਸਿਹਤ ਨਾਸਾਜ਼ ਹੈ। ਪਿਛਲੇ ਚਾਰ-ਪੰਜ ਸਾਲਾਂ ਤੋਂ ਮੈਨੂੰ ਇੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਮੇਰੀ ਸਿਹਤ ਵੀ ਖਰਾਬ ਹੋ ਗਈ ਹੈ।’’ ਫਿਲਮ ‘ਢੋਲ’ ਵਿੱਚ ਕੰਮ ਕਰਨ ਵਾਲੀ ਤਨੁਸ੍ਰੀ ਦੱਤਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ ਨੇ ਉਸਦੇ ਘਰ ਵਿੱਚ ਅਜਿਹੀਆਂ ਨੌਕਰਾਣੀਆਂ ਲਵਾ (ਪਲਾਂਟ) ਦਿੱਤੀਆਂ ਹਨ, ਜੋ ਉਸ ਦੇ ਘਰ ’ਚੋਂ ਅਕਸਰ ਚੋਰੀ ਕਰਦੀਆਂ ਹਨ, ਜਿਸ ਨਾਲ ਉਸਨੂੰ ਵਿੱਤੀ ਤੇ ਭਾਵਨਾਤਮਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਸ ਨੇ ਕਿਹਾ, ‘‘ਮੈਂ ਕੋਈ ਕੰਮ ਨਹੀਂ ਕਰ ਪਾ ਰਹੀ ਹਾਂ। ਮੈਂ ਨੌਕਰਾਣੀਆਂ ਵੀ ਖ਼ੁਦ ਨਹੀਂ ਰੱਖ ਸਕਦੀ ਕਿਉਂਕਿ ਉਨ੍ਹਾਂ ਨੇ ਮੇਰੇ ਘਰ ਵਿੱਚ ਨੌਕਰਾਣੀਆਂ ‘ਪਲਾਂਟ’ ਕੀਤੀਆਂ ਹਨ। ਮੈਨੂੰ ਸਾਰਾ ਕੰਮ ਖ਼ੁਦ ਹੀ ਕਰਨਾ ਪੈਂਦਾ ਹੈ।’ ਲੋਕ ਮੇਰੇ ਘਰ ਦੇ ਬਾਹਰ ਆਉਂਦੇ ਹਨ। ਮੈਨੂੰ ਮੇਰੇ ਹੀ ਘਰ ਵਿੱਚ ਤੰਗ ਕੀਤਾ ਜਾ ਰਿਹਾ ਹੈ। ਕਿਰਪਾ ਕਰ ਕੇ ਮੇਰੀ ਮਦਦ ਕਰੋ।’’ ਅਦਾਕਾਰਾ ਨੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਮੈਂ ਬਿਮਾਰ ਹਾਂ ਤੇ ਪ੍ਰੇਸ਼ਾਨੀ ਤੋਂ ਤੰਗ ਆ ਚੁੱਕੀ ਹਾਂ। ਇਹ ਸਭ ਸਾਲ 2018 ਵਿੱਚ ‘ਮੀ ਟੂ’ ਮੁਹਿੰਮ ਤੋਂ ਬਾਅਦ ਤੋਂ ਚੱਲ ਰਿਹਾ ਹੈ। ਅੱਜ ਮੈਂ ਪ੍ਰੇਸ਼ਾਨ ਹੋ ਕੇ ਪੁਲੀਸ ਨੂੰ ਫੋਨ ਕੀਤਾ ਹੈ। ਕੋਈ ਮੇਰੀ ਮਦਦ ਕਰੋ! ਕੁਝ ਕਰੋ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।’’

Advertisement
Advertisement