ਹੁਮਾ ਕੁਰੈਸ਼ੀ ਦੀ ‘ਸਿੰਗਲ ਸਲਮਾ’ ਅਕਤੂਬਰ ’ਚ ਹੋਵੇਗੀ ਰਿਲੀਜ਼
ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੀ ਫਿਲਮ ‘ਸਿੰਗਲ ਸਲਮਾ’ 31 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮਕਾਰਾਂ ਨੇ ਇਹ ਐਲਾਨ ਅੱਜ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਨਚੀਕੇਤ ਸਾਮੰਤ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ‘ਕਾਮੇਡੀ ਕਪਲ’ ਅਤੇ ‘ਗਚੀ’ ਦਾ ਨਿਰਦੇਸ਼ਨ ਕਰ ਚੁੱਕੇ...
ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੀ ਫਿਲਮ ‘ਸਿੰਗਲ ਸਲਮਾ’ 31 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮਕਾਰਾਂ ਨੇ ਇਹ ਐਲਾਨ ਅੱਜ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਨਚੀਕੇਤ ਸਾਮੰਤ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ‘ਕਾਮੇਡੀ ਕਪਲ’ ਅਤੇ ‘ਗਚੀ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਫਿਲਮ ਵਿੱਚ ਸਨੀ ਸਿੰਘ ਅਤੇ ਸ਼੍ਰੇਅਸ ਤਲਪੜੇ ਵੀ ਅਹਿਮ ਕਿਰਦਾਰ ਨਿਭਾਉਣਗੇ। ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਇਸ ਸਬੰਧੀ ਪੋਸਟ ਸਾਂਝੀ ਕੀਤੀ ਹੈ। ਉਸ ਨੇ ਰਿਲੀਜ਼ ਤਰੀਕ ਦੇ ਨਾਲ-ਨਾਲ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਨਾਲ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ‘‘ਲਖਨਊ ਅਤੇ ਲੰਡਨ, ਦੋ ਸ਼ਹਿਰ, ਦੋ ਲੜਕੇ ਅਤੇ ਇੱਕ ਸਵਾਲ- ਆਖ਼ਰ ਕੌਣ ਬਣੇਗਾ ‘ਸਿੰਗਲ ਸਲਮਾ’ ਕਾ ਬਲਮਾ। ਕਿਸ ਸੇ ਹੋਗੀ ਸਲਮਾ ਕੀ ਸ਼ਾਦੀ। ਫਿਲਮ ਦਾ ਟਰੇਲਰ ਕੱਲ੍ਹ ਆਵੇਗਾ ਅਤੇ ਰਿਲੀਜ਼ 31 ਅਕਤੂਬਰ ਨੂੰ ਹੋਵੇਗੀ।’’ ਇਹ ਫਿਲਮ ਮੁਦੱਸਰ ਅਜ਼ੀਜ਼, ਅਮੀਨਾ ਖ਼ਾਨ ਅਤੇ ਰਵੀ ਕੁਮਾਰ ਨੇ ਲਿਖੀ ਹੈ। ਇਹ ਸਲਮਾ ਨਾਂ ਦੀ ਔਰਤ ਦੀ ਕਹਾਣੀ ਹੈ ਜਿਸ ਦਾ ਕਿਰਦਾਰ ਹੁਮਾ ਕੁਰੈਸ਼ੀ ਨੇ ਅਦਾ ਕੀਤਾ ਹੈ। ਸਲਮਾ ਆਪਣੇ ਪਰਿਵਾਰ ਦੀ ਸੰਭਾਲ ਵਿੱਚ ਆਪਣਾ ਸਾਰਾ ਸਮਾਂ ਲਗਾ ਦਿੰਦੀ ਹੈ। ਫਿਲਮ ਵਿੱਚ ਉਸ ਨੂੰ ਅਣਵਿਆਹੀ ਦਿਖਾਇਆ ਗਿਆ ਹੈ। ਇਹ ਫਿਲਮ ਵਾਇਆਕੌਮ 18 ਸਟੂਡੀਓਜ਼ ਵੱਲੋਂ ਇਲੇਮੇਨ 3 ਦੇ ਸਹਿਯੋਗ ਨਾਲ ਪੇਸ਼ ਕੀਤੀ ਜਾ ਰਹੀ ਹੈ। ਹੁਮਾ ਕੁਰੈਸ਼ੀ ਨੂੰ ਹਾਲ ਹੀ ਵਿੱਚ ਫਿਲਮ ‘ਜੌਲੀ ਐੱਲ ਐੱਲ ਬੀ 3’ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨਾਲ ਦੇਖਿਆ ਗਿਆ ਸੀ। ਇਸ ਦਾ ਨਿਰਦੇਸ਼ਨ ਸੁਭਾਸ਼ ਕਪੂਰ ਨੇ ਕੀਤਾ ਹੈ। ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਈ ਸੀ ਅਤੇ ਹਾਲੇ ਤਕ ਇਸ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ।