ਰਿਤਿਕ ਦੀ ਮਾਂ ਨੇ ਸਿੱਖੇ ‘ਆਵਾਂ-ਜਾਵਾਂ’ ਗੀਤ ਦੇ ਹੁੱਕ ਸਟੈੱਪ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ‘ਵਾਰ-2’ ਦੇ ਗੀਤ ‘ਆਵਾਂ-ਜਾਵਾਂ’ ਦੇ ਹੁੱਕ ਸਟੈੱਪ ਸਿੱਖਣ ਲਈ ਮਾਂ ਪਿੰਕੀ ਰੌਸ਼ਨ ਦੀ ਸਿਫ਼ਤ ਕੀਤੀ ਹੈ। ਰਿਤਿਕ ਰੌਸ਼ਨ ਅਤੇ ਕਿਆਰਾ ਅਡਵਾਨੀ ’ਤੇ ਫਿਲਮਾਇਆ ਇਹ ਗੀਤ ਸਭ ਤੋਂ ਮਕਬੂਲ ਹੋ ਚੁੱਕਿਆ ਹੈ। ਅਦਾਕਾਰ...
Advertisement
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ‘ਵਾਰ-2’ ਦੇ ਗੀਤ ‘ਆਵਾਂ-ਜਾਵਾਂ’ ਦੇ ਹੁੱਕ ਸਟੈੱਪ ਸਿੱਖਣ ਲਈ ਮਾਂ ਪਿੰਕੀ ਰੌਸ਼ਨ ਦੀ ਸਿਫ਼ਤ ਕੀਤੀ ਹੈ। ਰਿਤਿਕ ਰੌਸ਼ਨ ਅਤੇ ਕਿਆਰਾ ਅਡਵਾਨੀ ’ਤੇ ਫਿਲਮਾਇਆ ਇਹ ਗੀਤ ਸਭ ਤੋਂ ਮਕਬੂਲ ਹੋ ਚੁੱਕਿਆ ਹੈ। ਅਦਾਕਾਰ ਨੇ ਆਪਣੀ ਮਾਂ ਦੀ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਗਾਣੇ ਦੇ ਹੁੱਕ ਸਟੈੱਪ ਸਿੱਖ ਰਹੀ ਹੈ। ਅਦਾਕਾਰ ਨੇ ਆਪਣੀ ਮਾਂ ਦੇ ਉਤਸ਼ਾਹ ਅਤੇ ਜੋਸ਼ ਦੀ ਸਿਫ਼ਤ ਕੀਤੀ ਹੈ। ਵੀਡੀਓ ਦੀ ਕੈਪਸ਼ਨ ’ਚ ਰਿਤਿਕ ਨੇ ਲਿਖਿਆ, ‘‘ਮੰਮੀ, ਤੁਹਾਡਾ ਕੋਈ ਜਵਾਬ ਨਹੀਂ! ਤੁਹਾਨੂੰ ਬਹੁਤ ਪਿਆਰ।’’ ਦੱਸਣਯੋਗ ਹੈ ਕਿ ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ ਫਿਲਮ ‘ਵਾਰ 2’ ਸਾਲ 2019 ’ਚ ਆਈ ‘ਵਾਰ’ ਫਿਲਮ ਦਾ ਹੀ ਸੀਕਵਲ ਹੈ। ਇਸ ’ਚ ਰਿਤਿਕ ਨੇ ਕਬੀਰ ਧਾਲੀਵਾਲ ਦਾ ਕਿਰਦਾਰ ਨਿਭਾਇਆ ਹੈ, ਜੋ ਕਈ ਕਈ ਚੁਣੌਤੀਆਂ ਨਾਲ ਜੂਝਦਾ ਹੈ। ਫਿਲਮ ਵਿੱਚ ਜੂਨੀਅਰ ਐੱਨਟੀਆਰ ਵੀ ਹੈ। ਇਹ ਫਿਲਮ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Advertisement
Advertisement
×