ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿਤਿਕ ਨੇ ‘ਧੁਰੰਧਰ’ ਦੀ ਸ਼ਲਾਘਾ ਕੀਤੀ

ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫਿਲਮ ਵਿੱਚ ਦਿਖਾਈ ਸਿਆਸਤ ਤੋਂ ਸਹਿਮਤ ਨਹੀਂ ਹੈ। ਰਿਤਿਕ ਨੇ ਇੰਸਟਾਗ੍ਰਾਮ ’ਤੇ ਫਿਲਮ ‘ਧੁਰੰਧਰ’ ਦੀ ਸ਼ਲਾਘਾ ਵਿੱਚ ਲੰਮਾ ਨੋਟ ਲਿਖਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ...
Advertisement

ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫਿਲਮ ਵਿੱਚ ਦਿਖਾਈ ਸਿਆਸਤ ਤੋਂ ਸਹਿਮਤ ਨਹੀਂ ਹੈ। ਰਿਤਿਕ ਨੇ ਇੰਸਟਾਗ੍ਰਾਮ ’ਤੇ ਫਿਲਮ ‘ਧੁਰੰਧਰ’ ਦੀ ਸ਼ਲਾਘਾ ਵਿੱਚ ਲੰਮਾ ਨੋਟ ਲਿਖਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ ਸਿਨੇਮਾ ਨਾਲ ਪਿਆਰ ਹੈ। ਮੈਨੂੰ ਅਜਿਹੇ ਲੋਕ ਪਸੰਦ ਹਨ ਜੋ ਕਹਾਣੀ ਨੂੰ ਖ਼ੁਦ ’ਤੇ ਭਾਰੂ ਹੋਣ ਦਿੰਦੇ ਹਨ। ‘ਧੁਰੰਧਰ’ ਇਸ ਦੀ ਮਿਸਾਲ ਹੈ। ਕਹਾਣੀ ਬਿਆਨ ਕਰਨ ਦਾ ਢੰਗ ਸ਼ਾਨਦਾਰ ਹੈ ਅਤੇ ਇਹੀ ਸਿਨੇਮਾ ਹੈ।’’ ਅਦਾਕਾਰ ਨੇ ਕਿਹਾ ਕਿ ਫਿਲਮ ਵਿੱਚ ਦਿਖਾਈ ਸਿਆਸਤ ਨਾਲ ਅਸਹਿਮਤ ਹੋਣ ਦੇ ਬਾਵਜੂਦ ਉਹ ਇਸ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਦੀ ਸਿਆਸਤ ਤੋਂ ਅਸਹਿਮਤ ਹੋ ਸਕਦਾ ਹਾਂ ਅਤੇ ਇਸ ’ਤੇ ਬਹਿਸ ਵੀ ਕਰ ਸਕਦਾ ਹਾਂ ਕਿ ਅਦਾਕਾਰ ਹੋਣ ਦੇ ਨਾਤੇ ਸਾਡੀਆਂ ਕੀ ਜ਼ਿੰਮੇਵਾਰੀਆਂ ਹਨ ਪਰ ਇਕ ਵਿਦਿਆਰਥੀ ਦੇ ਤੌਰ ’ਤੇ ਮੈਂ ਇਸ ਤੋਂ ਬਹੁਤ ਕੁਝ ਸਿੱਖਿਆ ਹੈ। ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਵਿੱਚ ਅਦਾਕਾਰ ਅਕਸ਼ੈ ਖੰਨਾ, ਸੰਜੈ ਦੱਤ, ਅਰਜੁਨ ਰਾਮਪਾਲ, ਆਰ. ਮਾਧਵਨ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਵੀ ਹਨ। ਹੁਣ ਤੱਕ ਫਿਲਮ ਦਾ ਬਾਕਸ ਆਫ਼ਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।

Advertisement
Advertisement
Show comments