‘ਅਖੰਡਾ-2’ ’ਚ ਨਜ਼ਰ ਆਵੇਗੀ ਹਰਸ਼ਾਲੀ ਮਲਹੋਤਰਾ
ਨਵੀਂ ਦਿੱਲੀ: ਸਲਮਾਨ ਖਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਵਿੱਚ ਮੁੰਨੀ ਦੀ ਭੂਮਿਕਾ ਨਿਭਾਅ ਕੇ ਪ੍ਰਸਿੱਧ ਹੋਈ ਅਦਾਕਾਰਾ ਹਰਸ਼ਾਲੀ ਮਲਹੋਤਰਾ ‘ਅਖੰਡਾ-2: ਥਾਂਡਵਮ’ ਦੀ ਕਾਸਟ ਵਿੱਚ ਸ਼ਾਮਲ ਹੋ ਗਈ ਹੈ। ਇਹ 2021 ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ ‘ਅਖੰਡਾ’ ਦਾ ਅਗਲਾ ਭਾਗ ਹੈ। ਫਿਲਮ ਦੇ ਦੋਵੇਂ ਭਾਗ ਬੋਯਾਪਤੀ ਸ਼੍ਰੀਨੂ ਵੱਲੋਂ ਨਿਰਦੇਸ਼ਿਤ ਕੀਤੇ ਗਏ ਹਨ। ‘ਅਖੰਡਾ-2: ਥਾਂਡਵਮ’ ਇਸੇ ਸਾਲ 25 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਨੰਦਾਮੁਰੀ ਬਾਲਕ੍ਰਿਸ਼ਨ ਮੁੱਖ ਭੂਮਿਕਾ ਵਿੱਚ ਹਨ। 17 ਸਾਲਾ ਅਦਾਕਾਰਾ ਹਰਸ਼ਾਲੀ ਮਲਹੋਤਰਾ ਫਿਲਮ ਵਿੱਚ ਜਨਨੀ ਦਾ ਕਿਰਦਾਰ ਨਿਭਾਏਗੀ, ਜੋ ਉਸ ਦੀ ਤੇਲਗੂ ਡੈਬਿਊ ਵੀ ਹੈ। ਪ੍ਰੋਡਕਸ਼ਨ ਤੇ ਡਿਸਟ੍ਰੀਬਿਊਸ਼ਨ ਕੰਪਨੀ 14 ਰੀਲਜ਼ ਪਲੱਸ ਨੇ ਐਕਸ ’ਤੇ ਮਲਹੋਤਰਾ ਦੀ ਕਾਸਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ’ਚ ਕਿਹਾ, ‘‘ਇਕ ਫਰਿਸ਼ਤੇ ਜਿਹੀ ਮੁਸਕਾਨ ਤੇ ਨੇਕ ਦਿਲ... ‘ਬਜਰੰਗੀ ਭਾਈਜਾਨ’ ਤੋਂ ਆਪਣੀ ਪਛਾਣ ਬਣਾਉਣ ਵਾਲੀ ਹਰਸ਼ਾਲੀ ਮਲਹੋਤਰਾ ਫਿਲਮ ‘ਅਖੰਡਾ-2’ ਵਿੱਚ ਜਨਨੀ ਦੇ ਰੂਪ ਵਿੱਚ ਨਜ਼ਰ ਆਵੇਗੀ। ਨਿਰਮਾਤਾਵਾਂ ਅਨੁਸਾਰ ਇਹ ਫਿਲਮ 25 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਹਿੰਦੀ, ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ