ਹਿੰਦੀ ਸਿਨੇਮਾ ’ਚ ਲੰਮੀ ਉਡੀਕ ਮਗਰੋਂ ਕੰਮ ਮਿਲਿਆ: ਸੋਨਮ ਬਾਜਵਾ
ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਉਸ ਨੇ ਜਦੋਂ ਬੌਲੀਵੁੱਡ ਫਿਲਮਾਂ ਵਿੱਚ ਕੰਮ ਦੀ ਭਾਲ ਲਈ ਕੋਸ਼ਿਸ਼ ਕੀਤੀ ਤਾਂ ਉਸ ਦਾ ਆਡੀਸ਼ਨ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਬੌਲੀਵੁੱਡ ਨਾਲ ਸਬੰਧਤ ਲੋਕ ਸੋਚਦੇ ਹਨ...
ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਉਸ ਨੇ ਜਦੋਂ ਬੌਲੀਵੁੱਡ ਫਿਲਮਾਂ ਵਿੱਚ ਕੰਮ ਦੀ ਭਾਲ ਲਈ ਕੋਸ਼ਿਸ਼ ਕੀਤੀ ਤਾਂ ਉਸ ਦਾ ਆਡੀਸ਼ਨ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਬੌਲੀਵੁੱਡ ਨਾਲ ਸਬੰਧਤ ਲੋਕ ਸੋਚਦੇ ਹਨ ਕਿ ਪੰਜਾਬੀ ਸਿਨੇਮਾ ਵਿੱਚ ਕਲਾਕਾਰਾਂ ਦੀ ਚੋਣ ਉਨ੍ਹਾਂ ਦੇ ਕੰਮ ਦੇ ਆਧਾਰ ’ਤੇ ਨਹੀਂ ਬਲਕਿ ਉਨ੍ਹਾਂ ਦੇ ਗਲੈਮਰਸ ਹੋਣ ਦੇ ਆਧਾਰ ’ਤੇ ਹੁੰਦੀ ਹੈ। ਬੌਲੀਵੁੱਡ ਨਾਲ ਸਬੰਧਤ ਲੋਕ ਉਸ ਦੇ ਕੰਮ ਤੋਂ ਅਣਜਾਣ ਸਨ। ਉਹ ਸੋਚਦੇ ਸਨ ਕਿ ਉਸ ਕੋਲ ਗਲੈਮਰਸ ਚਿਹਰਾ ਤਾਂ ਹੈ ਪਰ ਹਿੰਦੀ ਫਿਲਮਾਂ ’ਚ ਕੰਮ ਕਰਨ ਦੀ ਸਮਰੱਥਾ ਨਹੀਂ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਏਕ ਦੀਵਾਨੇ ਦੀ ਦੀਵਾਨੀਅਤ’ ਨੇ ਸੋਨਮ ਦੀ ਕਲਾ ਨੂੰ ਦਰਸ਼ਕਾਂ ਸਾਹਮਣੇ ਲਿਆਂਦਾ। ਇਸ ਫਿਲਮ ਵਿੱਚ ਹਰਸ਼ਵਰਧਨ ਰਾਣੇ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਇਆ ਸੀ। ਇੰਟਰਵਿਊ ਵਿੱਚ ਅਦਾਕਾਰਾ ਨੇ ਕਿਹਾ ਕਿ ਹਿੰਦੀ ਸਿਨੇਮਾ ਦੇ ਲੋਕਾਂ ਨੇ ਪੰਜਾਬੀ ਸਿਨੇਮਾ ਵਿੱਚ ਉਸ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਵਿੱਚ ਕੀਤੇ ਕੰਮ ਨੂੰ ਅਣਗੌਲਿਆਂ ਕੀਤਾ। ਇਸ ਲਈ ਉਸ ਨੂੰ ਬੌਲੀਵੁੱਡ ਵਿੱਚ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਵਿੱਚ ਸਮਾਂ ਲੱਗਿਆ ਹੈ। ਉਸ ਨੂੰ ਕਈ ਸਾਲਾਂ ਦੀ ਉਡੀਕ ਮਗਰੋਂ ਹਿੰਦੀ ਫਿਲਮ ਮਿਲੀ, ਜਿਸ ਵਿੱਚ ਉਸ ਨੇ ਖ਼ੁਦ ਨੂੰ ਆਪਣੇ ਕੰਮ ਨਾਲ ਸਾਬਤ ਕੀਤਾ ਹੈ।

