ਅਨੁਪਮ ਖੇਰ ਵੱਲੋਂ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ
ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਗਣੇਸ਼ ਚਤੁਰਥੀ ਦੇ ਮੌਕੇ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਇੰਸਟਾਗ੍ਰਾਮ ’ਤੇ ਗਣਪਤੀ ਬੱਪਾ ਨੂੰ ਸਮਰਪਿਤ ਪੋਸਟ ਸਾਂਝੀ ਕੀਤੀ। ਪੋਸਟ ਦੀ ਕੈਪਸ਼ਨ ਵਿੱੱਚ ਉਸ ਨੇ ਲਿਖਿਆ ਕਿ ਗਣੇਸ਼ ਚਤੁਰਥੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਗਣੇਸ਼ ਜੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਅਤੇ ਸ਼ਾਂਤੀ ਦੇਣ। ਗਣਪਤੀ ਬੱਪਾ ਮੋਰੀਆ। ਇਸ ਮਗਰੋਂ ਪ੍ਰਸ਼ੰਸਕਾਂ ਨੇ ਤੁਰੰਤ ਟਿੱਪਣੀਆਂ ਕਰਨੀਆਂ ਸ਼ੁਰੂ ਦਿੱਤੀਆਂ ਹਨ। ਫ਼ਿਲਮ ‘ਤਨਵੀ ਦਿ ਗ੍ਰੇਟ’ ਦੀ ਉਸ ਦੀ ਸਹਿ-ਕਲਾਕਾਰ ਸ਼ੁਭਾਂਗੀ ਦੱਤ ਨੇ ਲਿਖਿਆ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦੇ ਜਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਇਸ ਦੇ ਮੱਦੇਨਜ਼ਰ ਅਦਾਕਾਰ ਅਕਸ਼ੈ ਕੁਮਾਰ, ਅਨਿਲ ਕਪੂਰ, ਕਰੀਨਾ ਕਪੂਰ ਖਾਨ ਅਤੇ ਸੁਨੀਲ ਸ਼ੈੱਟੀ ਵਰਗੇ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ, ਅਨੁਪਮ ਖੇਰ ਨੇ ਹਾਲ ਹੀ ਵਿੱਚ ਕਿਰਨ ਖੇਰ ਨਾਲ ਆਪਣੀ 40ਵੀਂ ਵਿਆਹ ਦੀ ਵਰ੍ਹੇਗੰਢ ਮਨਾਈ। ਅਨੁਪਮ ਖੇਰ ਨੂੰ ਹਾਲ ਹੀ ਵਿੱਚ ਉਸ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਤਨਵੀ ਦਿ ਗ੍ਰੇਟ’ ਵਿੱਚ ਦੇਖਿਆ ਗਿਆ ਸੀ। ਇਹ ਫ਼ਿਲਮ ਇੱਕ ਛੋਟੀ ਕੁੜੀ ਦੀ ਕਹਾਣੀ ਹੈ, ਜੋ ਭਾਰਤੀ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਅਨੁਪਮ ਖੇਰ ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਦਿ ਬੰਗਾਲ ਫਾਈਲਜ਼’ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ।