ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਅਮਰ ਸਿੰਘ ਚਮਕੀਲਾ’ ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਲਈ ਨਾਮਜ਼ਦ

ਫਿਲਮਸਾਜ਼ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ‘ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼’ (ਐੱਸਡਬਲਿਊਏ) ਵਿੱਚ ਸਰਬੋਤਮ ਕਹਾਣੀ, ਸਕ੍ਰੀਨਪਲੇਅ, ਡਾਇਲਾਗ ਅਤੇ ਗੀਤਾਂ ਲਈ ਨਾਮਜ਼ਦਗੀਆਂ ਮਿਲੀਆਂ ਹਨ। ਆਗਾਮੀ 9 ਅਗਸਤ ਨੂੰ ਹੋਣ ਵਾਲੇ 7ਵੇਂ ਐੱਸਡਬਲਿਊਏ ਐਵਾਰਡਜ਼ ਸਮਾਰੋਹ ’ਚ ਸਾਲ 2024 ਦੀਆਂ ਚੰਗੀ ਕਹਾਣੀ...
Advertisement

ਫਿਲਮਸਾਜ਼ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ‘ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼’ (ਐੱਸਡਬਲਿਊਏ) ਵਿੱਚ ਸਰਬੋਤਮ ਕਹਾਣੀ, ਸਕ੍ਰੀਨਪਲੇਅ, ਡਾਇਲਾਗ ਅਤੇ ਗੀਤਾਂ ਲਈ ਨਾਮਜ਼ਦਗੀਆਂ ਮਿਲੀਆਂ ਹਨ। ਆਗਾਮੀ 9 ਅਗਸਤ ਨੂੰ ਹੋਣ ਵਾਲੇ 7ਵੇਂ ਐੱਸਡਬਲਿਊਏ ਐਵਾਰਡਜ਼ ਸਮਾਰੋਹ ’ਚ ਸਾਲ 2024 ਦੀਆਂ ਚੰਗੀ ਕਹਾਣੀ ਵਾਲੀਆਂ ਫਿਲਮਾਂ, ਲੜੀਵਾਰਾਂ ਤੇ ਟੀਵੀ ਸ਼ੋਅਜ਼ ਨੂੰ ਪੁਰਸਕਾਰ ਦਿੱਤੇ ਜਾਣਗੇ। ‘ਅਮਰ ਸਿੰਘ ਚਮਕੀਲਾ’ ਸੰਗੀਤਕ ਫਿਲਮ ਹੈ ਜਿਸ ਵਿੱਚ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਪਰਿਨੀਤੀ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਪੰਜਾਬੀ ਗਾਇਕ ਮਰਹੂਮ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਹੈ ਜੋ ਸਾਲ 2024 ਵਿੱਚ ਰਿਲੀਜ਼ ਹੋਈ ਸੀ। ਗੀਤਕਾਰ ਇਰਸ਼ਾਦ ਕਾਮਿਲ ਨੂੰ ‘ਅਮਰ ਸਿੰਘ ਚਮਕੀਲਾ’ ਦੇ ਗੀਤ ‘ਬਾਜਾ’, ‘ਬੋਲ ਮੁਹੱਬਤ’, ‘ਇਸ਼ਕ ਮਿਟਾਏ’, ‘ਨਰਮ ਕਾਲਜਾ’ ਅਤੇ ‘ਵਿਦਾ ਕਰੋ’ ਲਈ ਨਾਮਜ਼ਦ ਕੀਤਾ ਗਿਆ ਹੈ। ਸਰਬੋਤਮ ਕਹਾਣੀ ਅਤੇ ਸਕਰੀਨਪਲੇਅ ਸ਼੍ਰੇਣੀ ਵਿੱਚ ਕਈ ਹੋਰ ਹਸਤੀਆਂ ਵੀ ਨਾਮਜ਼ਦ ਹਨ, ਜਿਨ੍ਹਾਂ ’ਚ ‘ਬਰਲਿਨ’ ਲਈ ਅਤੁਲ ਸਭਰਵਾਲ, ‘ਸੀਟੀਆਰਐੱਲ’ ਲਈ ਅਵਿਨਾਸ਼ ਸੰਪਤ, ‘ਫੇਅਰੀ ਫੋਕ’ ਲਈ ਕਰਨ ਗੌੜ ਤੇ ‘ਮਡਗਾਓਂ ਐਕਸਪ੍ਰੈੱਸ’ ਲਈ ਕੁਨਾਲ ਖੇਮੂ ਸ਼ਾਮਲ ਹਨ। ਇਸੇ ਤਰ੍ਹਾਂ ਬੈਸਟ ਡਾਇਲਾਗ ਸ਼੍ਰੇਣੀ ’ਚ ਕਾਮੇਡੀਅਨ ਤੇ ਲੇਖਿਕਾ ਸੁਮੁਖੀ ਸੁਰੇਸ਼ ਨੂੰ ‘ਸੀਟੀਆਰਐੱਲ’ ਅਤੇ ਗੌੜ ਨੂੰ ‘ਫੇਅਰੀ ਫੋਕ’, ਦਿਵਾਂਗ ਤਿਵਾੜੀ ਅਤੇ ਅਮਿਤ ਪ੍ਰਧਾਨ ਨੂੰ “ਜੋ ਤੇਰਾ ਹੈ ਵੋ ਮੇਰਾ ਹੈ”, ਨਿਰੇਨ ਭੱਟ ਨੂੰ “ਸਤ੍ਰੀ 2” ਅਤੇ ਖੇਮੂ ਨੂੰ “ਮਡਗਾਓਂ ਐਕਸਪ੍ਰੈੱਸ” ਲਈ ਨਾਮਜ਼ਦ ਕੀਤਾ ਗਿਆ ਹੈ।

Advertisement
Advertisement