ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਫ਼ਨੇ ਸੱਚ ਹੁੰਦੇ ਹਨ: ਪ੍ਰਸੰਨਾ

ਮੁੰਬਈ: ਫ਼ਿਲਮ ਨਿਰਮਾਤਾ ਆਰਐੱਸ ਪ੍ਰਸੰਨਾ ਦਾ ਕਹਿਣਾ ਹੈ ਕਿ ਸੁਫ਼ਨੇ ਸੱਚ ਹੁੰਦੇ ਹਨ। ਜ਼ਿਕਰਯੋਗ ਹੈ ਕਿ 2007 ਵਿੱਚ ਫ਼ਿਲਮ ‘ਤਾਰੇ ਜ਼ਮੀਨ ਪਰ’ ਲਈ ਪੁਰਸਕਾਰ ਲੈਂਦਿਆਂ ਆਮਿਰ ਖ਼ਾਨ ਨੂੰ ਪ੍ਰਸੰਨਾ ਨੇ ਕਾਫ਼ੀ ਸਲਾਹਿਆ ਸੀ ਅਤੇ ਮਗਰੋਂ ਉਸ ਨੇ ਇਸ ਦੀ ਅਗਲੀ...
Advertisement

ਮੁੰਬਈ:

ਫ਼ਿਲਮ ਨਿਰਮਾਤਾ ਆਰਐੱਸ ਪ੍ਰਸੰਨਾ ਦਾ ਕਹਿਣਾ ਹੈ ਕਿ ਸੁਫ਼ਨੇ ਸੱਚ ਹੁੰਦੇ ਹਨ। ਜ਼ਿਕਰਯੋਗ ਹੈ ਕਿ 2007 ਵਿੱਚ ਫ਼ਿਲਮ ‘ਤਾਰੇ ਜ਼ਮੀਨ ਪਰ’ ਲਈ ਪੁਰਸਕਾਰ ਲੈਂਦਿਆਂ ਆਮਿਰ ਖ਼ਾਨ ਨੂੰ ਪ੍ਰਸੰਨਾ ਨੇ ਕਾਫ਼ੀ ਸਲਾਹਿਆ ਸੀ ਅਤੇ ਮਗਰੋਂ ਉਸ ਨੇ ਇਸ ਦੀ ਅਗਲੀ ਕੜੀ ਵਜੋਂ ‘ਸਿਤਾਰੇ ਜ਼ਮੀਨ ਪਰ’ ਦਾ ਨਿਰਦੇਸ਼ਨ ਦਿੱਤਾ। ਤਾਮਿਲ ਵਿੱਚ ‘ਕਲਿਆਣ ਸਮਿਆਲ ਸਾਧਨ’ ਅਤੇ ਇਸ ਦੇ ਹਿੰਦੀ ਰੀਮੇਕ ‘ਸ਼ੁਭ ਮੰਗਲ ਸਾਵਧਾਨ’ ਨਾਲ ਆਪਣੀ ਪਛਾਣ ਬਣਾਉਣ ਵਾਲੇ ਪ੍ਰਸੰਨਾ 2007 ਵਿੱਚ ਉਦੋਂ ਫ਼ਿਲਮ ਸਕੂਲ ਵਿੱਚ ਸੀ, ਜਦੋਂ ਉਸ ਨੇ ‘ਤਾਰੇ ਜ਼ਮੀਨ ਪਰ’ ਦੇਖੀ ਸੀ। ਉਸ ਨੇ ਆਖਿਆ ਕਿ ਉਸ ਨੂੰ ਯਾਦ ਹੈ ਕਿ ਉਹ ਆਪਣੇ ਦੋਸਤਾਂ ਅਤੇ ਆਪਣੀ ਪ੍ਰੇਮਿਕਾ (ਹੁਣ ਪਤਨੀ) ਨਾਲ ‘ਤਾਰੇ ਜ਼ਮੀਨ ਪਰ’ ਦੇਖਣ ਵੇਲੇ ਰੋ ਪਿਆ ਸੀ, ਜਦੋਂ ਆਮਿਰ ਖ਼ਾਨ ਨੇ ਬੈਸਟ ਡੇਬਿਊ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ ਸੀ। ਉਹ ਉਸ ਨੂੰ ਲੈਣ ਲਈ ਚੇਨੱਈ ਆਇਆ ਸੀ। ਚੇਨੱਈ ਵਿੱਚ ਜਨਮੇ ਨਿਰਦੇਸ਼ਕ ਨੇ ਕਿਹਾ ਕਿ ਉਹ ਸਮਾਰੋਹ ਦੌਰਾਨ ਆਮਿਰ ਖ਼ਾਨ ਦੇ ਸਭ ਤੋਂ ਨੇੜੇ ਸੀ। ਇਹ ਦੂਰੀ ਮਹਿਜ਼ 300 ਮੀਟਰ ਸੀ। ਪ੍ਰਸੰਨਾ ਨੇ ਕਿਹਾ ਕਿ ਉਹ ਫ਼ਿਲਮ ਬਣਾਉਣ ਬਾਰੇ ਆਮਿਰ ਨੂੰ ਮਿਲਿਆ ਸੀ। ਉਸ ਮਗਰੋਂ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਬਣੀ। ਉਸ ਨੇ ਕਿਹਾ ਕਿ ਉਹ ਬਹੁਤ ਭਾਵੁਕ ਹੋ ਗਿਆ ਸੀ। ਉਸ ਨੇ ਕਿਹਾ,‘ਸਰ ਮੇਰੇ ਭਰੋਸਾ ’ਤੇ ਕਰਨ ਲਈ ਧੰਨਵਾਦ, ਸੁਫਨੇ ਸੱਚ ਹੁੰਦੇ ਹਨ। -ਪੀਟੀਆਈ

Advertisement

Advertisement