ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਵੱਲੋਂ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ
ਨਵੀਂ ਦਿੱਲੀ:
ਅਦਾਕਾਰ ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਨੇ ਸਨੀ ਦਿਓਲ ਤੇ ਵਰੁਣ ਧਵਨ ਨਾਲ ਮਿਲ ਕੇ ਆਪਣੀ ਅਗਾਮੀ ਫ਼ਿਲਮ ‘ਬਾਰਡਰ-2’ ਦੇ ਤੀਜੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ 1997 ਵਿੱਚ ਆਈ ਜੇਪੀ ਦੱਤਾ ਦੀ ਯੁੱਧ ’ਤੇ ਆਧਾਰਿਤ ਫ਼ਿਲਮ ‘ਬਾਰਡਰ’ ਦਾ ਰੀਮੇਕ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਿਹਾ ਹੈ। ਇਸ ਨੂੰ ਜੇਪੀ ਦੱਤਾ, ਨਿਧੀ ਦੱਤਾ ਅਤੇ ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਵੱਲੋਂ ਮਿਲ ਕੇ ਬਣਾਇਆ ਜਾ ਰਿਹਾ ਹੈ। ਇਹ ਫ਼ਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਸਨੀ ਦਿਓਲ ਨੇ ਅੱਜ ਇੰਸਟਾਗ੍ਰਾਮ ’ਤੇ ਇਸ ਸਬੰਧੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਸਾਰੇ ਕਲਾਕਾਰ ਨਜ਼ਰ ਆ ਰਹੇ ਹਨ। ਇਸ ਮੌਕੇ ਨਿਰਮਾਤਾ ਭੂਸ਼ਣ ਕੁਮਾਰ, ਨਿਰਦੇਸ਼ਕ ਅਨੁਰਾਗ ਸਿੰਘ, ਨਿਰਮਾਤਾ ਨਿਧੀ ਦੱਤਾ ਅਤੇ ਸਹਿ ਨਿਰਮਾਤਾ ਸ਼ਿਵ ਚਨਾਨਾ ਅਤੇ ਬਿਨੌਏ ਗਾਂਧੀ ਵੀ ਮੌਜੂਦ ਸਨ। ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਹੁਣ ਸਨੀ ਦਿਓਲ ਅਤੇ ਵਰੁਣ ਧਵਨ ਨਾਲ ਮਿਲ ਕੇ ਪੁਣੇ ਵਿੱਚ ਕੌਮੀ ਰੱਖਿਆ ਅਕਾਦਮੀ ਵਿੱਚ ਤੀਸਰੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਫਿਲਮ 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਅਨੁਸਾਰ ਫ਼ਿਲਮ ਦੇਸ਼ ਭਗਤੀ ’ਤੇ ਆਧਾਰਿਤ ਹੈ ਅਤੇ ਇਸ ਵਿੱਚ ਐਕਸ਼ਨ ਅਤੇ ਦਮਦਾਰ ਡਰਾਮਾ ਦੇਖਣ ਨੂੰ ਮਿਲੇਗਾ। -ਪੀਟੀਆਈ