ਫਿਲਮ ‘ਇੱਕੀਸ’ ਤੋਂ ਧਰਮਿੰਦਰ ਦਾ ਕਿਰਦਾਰ ਪੋਸਟਰ ਜਾਰੀ
ਫਿਲਮ ‘ਇੱਕੀਸ’ ਦੇ ਨਿਰਮਾਤਾਵਾਂ ਨੇ ਅੱਜ ਉੱਘੇ ਅਦਾਕਾਰ ਧਰਮਿੰਦਰ ਦਾ ਕਿਰਦਾਰ ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਨੂੰ ਮਹਾਨ ਅਦਾਕਾਰ ਆਖਿਆ। ਸ੍ਰੀਰਾਮ ਰਾਘਵਨ ਵੱਲੋਂ ਨਿਰਦੇਸ਼ਿਤ ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਜਿਸ ਵਿੱਚ ਅਦਾਕਾਰ ਧਰਮਿੰਦਰ ਐੱਮ ਐੱਲ ਖੇਤਰਪਾਲ ਦੀ...
ਫਿਲਮ ‘ਇੱਕੀਸ’ ਦੇ ਨਿਰਮਾਤਾਵਾਂ ਨੇ ਅੱਜ ਉੱਘੇ ਅਦਾਕਾਰ ਧਰਮਿੰਦਰ ਦਾ ਕਿਰਦਾਰ ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਨੂੰ ਮਹਾਨ ਅਦਾਕਾਰ ਆਖਿਆ। ਸ੍ਰੀਰਾਮ ਰਾਘਵਨ ਵੱਲੋਂ ਨਿਰਦੇਸ਼ਿਤ ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਜਿਸ ਵਿੱਚ ਅਦਾਕਾਰ ਧਰਮਿੰਦਰ ਐੱਮ ਐੱਲ ਖੇਤਰਪਾਲ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿੱਚ ਅਗਸਤਿਆ ਨੰਦਾ ਸਭ ਤੋਂ ਘੱਟ ਉਮਰ ਵਿੱਚ ਪਰਮਵੀਰ ਚੱਕਰ ਜੇਤੂ ਸਿਪਾਹੀ ਅਰੁਣ ਖੇਤਰਪਾਲ ਦੀ ਭੂਮਿਕਾ ਵਿੱਚ ਹਨ। ਪ੍ਰੋਡਕਸ਼ਨ ਬੈਨਰ ਮੈਡੌਕ ਫਿਲਮਜ਼ ਨੇ ਐਕਸ ’ਤੇ ਅਦਾਕਾਰ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਪਿਤਾ ਪੁੱਤਰਾਂ ਨੂੰ ਪਾਲਦੇ ਹਨ ਅਤੇ ਉੱਘੇ ਵਿਅਕਤੀ ਦੇਸ਼ ਨੂੰ ਉੱਚਾ ਚੁੱਕਦੇ ਹਨ। ਧਰਮਿੰਦਰ ਜੀ, 21 ਸਾਲਾ ਅਮਰ ਸੈਨਿਕ ਦੇ ਪਿਤਾ ਦੀ ਭੂਮਿਕਾ ਵਿੱਚ ਹਨ।’’ ਜ਼ਿਕਰਯੋਗ ਹੈ ਕਿ ਅਰੁਣ ਖੇਤਰਪਾਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਬਸੰਤਰ ਵਿੱਚ 21 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਿਆ ਸੀ। ਅਰੁਣ ਖੇਤਰਪਾਲ ਦੀ ਬਹਾਦਰੀ ਲਈ ਉਨ੍ਹਾਂ ਨੂੰ ਸ਼ਹੀਦੀ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਰੁਣ ਖੇਤਰਪਾਲ ਦੇ ਜੀਵਨ ’ਤੇ ਬਣੀ ਫਿਲਮ ਵਿੱਚ ਜੈਦੀਪ ਅਹਿਲਾਵਤ ਅਤੇ ਸਿਕੰਦਰ ਖੇਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

