DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਰਿਸ ਫੈਸ਼ਨ ਵੀਕ ’ਚ ਨਜ਼ਰ ਆਈ ਦੀਪਿਕਾ ਪਾਦੂਕੋਨ

ਪੈਰਿਸ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਪੈਰਿਸ ਫੈਸ਼ਨ ਵੀਕ ਦੌਰਾਨ ਲੂਈਸ ਵਿਟਨ ਫਾਲ/ਵਿੰਟਰ 2025 ਸ਼ੋਅ ’ਚ ਸ਼ਿਰਕਤ ਕੀਤੀ। 39 ਸਾਲਾ ਦੀਪਿਕਾ ਪਹਿਲੀ ਭਾਰਤੀ ਅਦਾਕਾਰਾ ਹੈ, ਜਿਸ ਨੇ ਆਲਮੀ ਪੱਧਰ ਦੇ ਲਗਜ਼ਰੀ ਬਰਾਂਡਜ਼...
  • fb
  • twitter
  • whatsapp
  • whatsapp
Advertisement

ਪੈਰਿਸ:

ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਪੈਰਿਸ ਫੈਸ਼ਨ ਵੀਕ ਦੌਰਾਨ ਲੂਈਸ ਵਿਟਨ ਫਾਲ/ਵਿੰਟਰ 2025 ਸ਼ੋਅ ’ਚ ਸ਼ਿਰਕਤ ਕੀਤੀ। 39 ਸਾਲਾ ਦੀਪਿਕਾ ਪਹਿਲੀ ਭਾਰਤੀ ਅਦਾਕਾਰਾ ਹੈ, ਜਿਸ ਨੇ ਆਲਮੀ ਪੱਧਰ ਦੇ ਲਗਜ਼ਰੀ ਬਰਾਂਡਜ਼ ਲਈ ਅੰਬੈਸਡਰ ਬਣਨ ਲਈ ਸਮਝੌਤਾ ਕੀਤਾ। ਇਸ ਸ਼ੋਅ ’ਚ ਸ਼ਮੂਲੀਅਤ ਨਾਲ ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਫੈਸ਼ਨ ਜਗਤ ਨਾਲ ਜੁੜੇ ਲੋਕਾਂ ਦਾ ਧਿਆਨ ਖਿੱਚਿਆ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪੈਰਿਸ ਨਾਲ ਸਬੰਧਤ ਫੋਟੋਆਂ ਸਾਂਝੀਆਂ ਕੀਤੀਆਂ ਹਨ। ਫੈਸ਼ਨ ਵਾਲੇ ਪਹਿਰਾਵੇ ਵਿੱਚ ਸਜੀ ਹੋਈ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਸ ਨੂੰ ਦੇਖਣ ਵਾਲੇ ਸਭ ਹੈਰਾਨ ਰਹਿ ਗਏ। ਦੀਪਿਕਾ ਵੱਲੋਂ ਪਾਈ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋਈ। ਇਸ ਪੋਸਟ ਨੂੰ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਲਾਈਕ ਕੀਤਾ ਅਤੇ ਇਸ ਉੱਪਰ ਟਿੱਪਣੀਆਂ ਕੀਤੀਆਂ। ਇਸ ਪੋਸਟ ਉੱਪਰ ਅਦਾਕਾਰਾ ਦੇ ਪਤੀ ਰਣਵੀਰ ਸਿੰਘ ਨੇ ਵੀ ਟਿੱਪਣੀ ਕੀਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਚਿੱਟੀ ਓਵਰਸਾਈਜ਼ ਬਲੇਜ਼ਰ ’ਚ ਦਿਖਾਈ ਦੇ ਰਹੀ ਹੈ। ਇਹ ਪਹਿਰਾਵਾ ਡਿਜ਼ਾਈਨਰ ਸ਼ਾਲੀਨਾ ਨਥਾਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਅਦਾਕਾਰਾ ਨੇ ਵੱਡੇ ਆਕਾਰ ਦੀ ਚਿੱਟੀ ਹੈਟ, ਚਮੜੇ ਦੇ ਕਾਲੇ ਦਸਤਾਨੇ, ਹੈਂਡਬੈਗ ਚੁੱਕਿਆ ਹੋਇਆ ਹੈ। ਦੀਪਿਕਾ ਇਸ ਤੋਂ ਪਹਿਲਾਂ ਫਿਲਮ ‘ਸਿੰਘਮ ਅਗੇਨ’ ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਉਸ ਨੇ ਡੀਸੀਪੀ ਸ਼ਕਤੀ ਸ਼ੈੱਟੀ ਦਾ ਕਿਰਦਾਰ ਨਿਭਾਇਆ ਸੀ। -ਏਐੱਨਆਈ

Advertisement

Advertisement
×