ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਨੇਮਾ ਦੀ ਕੋਈ ਸੀਮਾ ਨਹੀਂ: ਮੋਹਨ ਲਾਲ

ਮਲਿਆਲਮ ਫ਼ਿਲਮਾਂ ਦੇ ਉੱਘੇ ਅਦਾਕਾਰ ਮੋਹਨ ਲਾਲ ਨੇ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨੂੰ ਸਿਨੇਮਾ ਅਤੇ ਆਪਣੇ ਦਰਸ਼ਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਅੱਜ ਸਿਨੇਮਾ ਦੀ ਕੋਈ ਸੀਮਾ ਨਹੀਂ ਹੈ ਅਤੇ ਪੂਰੇ ਭਾਰਤ ਵਿੱਚ...
‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਦੇ ਐਲਾਨ ਮਗਰੋਂ ਕੋਚੀ ਵਿੱਚ ਮੀਡੀਆ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਮਲਿਆਲਮ ਅਦਾਕਾਰ ਮੋਹਨ ਲਾਲ। -ਫੋਟੋ: ਪੀਟੀਆਈ
Advertisement

ਮਲਿਆਲਮ ਫ਼ਿਲਮਾਂ ਦੇ ਉੱਘੇ ਅਦਾਕਾਰ ਮੋਹਨ ਲਾਲ ਨੇ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨੂੰ ਸਿਨੇਮਾ ਅਤੇ ਆਪਣੇ ਦਰਸ਼ਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਅੱਜ ਸਿਨੇਮਾ ਦੀ ਕੋਈ ਸੀਮਾ ਨਹੀਂ ਹੈ ਅਤੇ ਪੂਰੇ ਭਾਰਤ ਵਿੱਚ ਇਸ ਦੀ ਆਸਾਨ ਪਹੁੰਚ ਹੈ। ਅਦਾਕਾਰ ਨੇ ਸਾਲ 2023 ਲਈ ਸਿਨੇਮਾ ਖੇਤਰ ਵਿੱਚ ਦੇਸ਼ ਦੇ ਸਰਵਉੱਚ ਸਨਮਾਨ ਲਈ ਚੁਣੇ ਜਾਣ ਮਗਰੋਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਪੁਰਸਕਾਰ ਸਬੰਧੀ ਸੂਚਨਾ ਦੇਣ ਲਈ ਫੋਨ ਆਇਆ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਮੋਹਨ ਲਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਮੈਨੂੰ ਲੱਗਿਆ ਕਿ ਇਹ ਕੋਈ ਸੁਪਨਾ ਹੈ। ਮੈਂ ਉਨ੍ਹਾਂ ਨੂੰ ਇਸ ਨੂੰ ਦੁਹਰਾਉਣ ਲਈ ਵੀ ਕਿਹਾ।’’ ਮੋਹਨ ਲਾਲ ਨੇ ਇਸ ਸਨਮਾਨ ਦਾ ਸਿਹਰਾ ਫਿਲਮ ਜਗਤ ਦੇ ਸਮੂਹਿਕ ਯਤਨਾਂ ਅਤੇ ਆਪਣੇ ਪੂਰੇ ਕਰੀਅਰ ਦੌਰਾਨ ਦਰਸ਼ਕਾਂ ਦੇ ਅਟੁੱਟ ਸਮਰਥਨ ਨੂੰ ਦਿੱਤਾ। ਫਿਲਮਾਂ ਵਿੱਚ 48 ਸਾਲ ਪੂਰੇ ਕਰ ਚੁੱਕੇ ਮੋਹਨ ਲਾਲ ਨੇ ਕਿਹਾ ਕਿ ਉਸ ਨੂੰ ਫਿਲਮ ਜਗਤ ਦੇ ਕੁਝ ਮਹਾਨ ਕਲਾਕਾਰਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਇਸ ਸਨਮਾਨ ਪਿੱਛੇ ਉਨ੍ਹਾਂ ਦਾ ਆਸ਼ੀਰਵਾਦ ਹੈ। ਮੋਹਨ ਲਾਲ ਵੱਲੋਂ ਸੋਮਵਾਰ ਤੋਂ ‘ਦ੍ਰਿਸ਼ਯਮ 3’ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਮੋਹਨ ਲਾਲ ਨੇ ਮਲਿਆਲਮ, ਤਾਮਿਲ, ਤੇਲਗੂ, ਹਿੰਦੀ ਅਤੇ ਕੰਨੜ ਭਾਸ਼ਾਵਾਂ ਵਿੱਚ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਪੁਰਸਕਾਰ ਉਸ ਨੂੰ 23 ਸਤੰਬਰ ਨੂੰ 71ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਮੋਹਨ ਲਾਲ ਨੇ ਇਸ ਮੌਕੇ ਆਪਣੇ ਸਾਥੀਆਂ ਨਾਲ ਕੇਕ ਕੱਟਿਆ। ਇਸ ਦੌਰਾਨ ਉਸਦੇ ਦੋਸਤ ਤੇ ਸ਼ੁਭਚਿੰਤਕ ਵਧਾਈ ਦੇਣ ਲਈ ਇਕੱਠੇ ਹੋਏ। ਉਧਰ, ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ ਲਈ ਅਮਿਤਾਭ ਬੱਚਨ, ਮਮੂਟੀ, ਅਕਸ਼ੈ ਕੁਮਾਰ, ਪ੍ਰਿਥਵੀਰਾਜ ਸੁਕੁਮਾਰਨ ਸਮੇਤ ਫ਼ਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਮੋਹਨ ਲਾਲ ਨੂੰ ਵਧਾਈਆਂ ਦਿੱਤੀਆਂ।

Advertisement
Advertisement
Show comments