ਮਿਸਾਲਾਂ ਨਾਲ ਸਿੱਖਦੇ ਹਨ ਬੱਚੇ: ਕਰੀਨਾ ਕਪੂਰ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਫਿਟਨੈੱਸ ਕਾਰਨ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਹ ਯੋਗ ਅਤੇ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਦੀ ਹੈ। ਦਿੱਲੀ ਵਿੱਚ ਸਮਾਗਮ ਦੌਰਾਨ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਸੈਫ਼...
Advertisement
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਫਿਟਨੈੱਸ ਕਾਰਨ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਹ ਯੋਗ ਅਤੇ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਦੀ ਹੈ। ਦਿੱਲੀ ਵਿੱਚ ਸਮਾਗਮ ਦੌਰਾਨ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਸੈਫ਼ ਅਲੀ ਖ਼ਾਨ ਰੋਜ਼ਾਨਾ ਕਸਰਤ ਕਰਦੇ ਹਨ। ਉਹ ਆਪਣੇ ਦੋਵੇਂ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਪ੍ਰੇਰਦੇ ਹਨ। ਉਹ ਦੋਵੇਂ ਪਤੀ-ਪਤਨੀ ਨਾ ਸਿਰਫ਼ ਫ਼ਿਲਮਾਂ ਦੇਖਣਾ ਜਾਂ ਇਕੱਠੇ ਕੰਮ ਕਰਨਾ ਪਸੰਦ ਕਰਦੇ ਹਨ, ਸਗੋਂ ਇਕੱਠੇ ਤੰਦਰੁਸਤੀ ਦੇ ਨਿਯਮ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਉਂਦੇ ਹਨ। ਫ਼ਿਲਮ ‘ਚਮੇਲੀ’ ਦੀ ਅਦਾਕਾਰਾ ਨੇ ਕਿਹਾ ਕਿ ਮਾਤਾ-ਪਿਤਾ ਹੋਣ ਦੇ ਨਾਤੇ, ਉਹ ਦੋਵੇਂ ਆਪਣੇ ਬੱਚਿਆਂ ਲਈ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ,‘ਬੱਚੇ ਮਿਸਾਲਾਂ ਨਾਲ ਸਿੱਖਦੇ ਹਨ ਅਤੇ ਤੁਹਾਨੂੰ ਜੋ ਉਨ੍ਹਾਂ ਤੋਂ ਕਰਵਾਉਣਾ ਹੈ, ਉਹ ਪਹਿਲਾਂ ਤੁਹਾਨੂੰ ਕਰਨਾ ਪਵੇਗਾ।’ ਕਰੀਨਾ ਕਪੂਰ, ਮੇਘਨਾ ਗੁਲਜ਼ਾਰ ਦੀ ਆਉਣ ਵਾਲੀ ਫ਼ਿਲਮ ‘ਦਾਇਰਾ’ ਵਿੱਚ ਦਿਖਾਈ ਦੇਵੇਗੀ।
Advertisement
Advertisement