ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

60 ਸਾਲਾਂ ਦੇ ਹੋਏ ਬੌਲੀਵੁੱਡ ਦੇ ਕਿੰਗ ਖ਼ਾਨ

‘ਮੰਨਤ’ ਦੇ ਬਾਹਰ ਲੱਗੀ ਪ੍ਰਸ਼ੰਸਕਾਂ ਦੀ ਭੀਡ਼
Advertisement

ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅੱਜ 60 ਸਾਲਾਂ ਦੇ ਹੋ ਗਏ ਹਨ। ਫਿਲਮੀ ਜਗਤ ਵਿੱਚ ਸ਼ਾਹਰੁਖ਼ ਖ਼ਾਨ ਦਾ ਤਿੰਨ ਦਹਾਕੇ ਲੰਮਾ ਸਫ਼ਰ ਹੈ। ਜਿਥੇ ਲੋਕ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਂਦੇ ਹਨ, ਉਥੇ ਉਹ ਹਾਲੇ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਇਸ ਖਾਸ ਮੌਕੇ ਸ਼ਾਹਰੁਖ਼ ਦੀ ਆਉਣ ਵਾਲੀ ਫ਼ਿਲਮ ‘ਕਿੰਗ’ ਦਾ ਟੀਜ਼ਰ ਜਾਰੀ ਕਰਕੇ ਨਿਰਮਾਤਾਵਾਂ ਨੇ ਕਿੰਗ ਖਾਨ ਦੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ। ਇਹ ਫਿਲਮ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਾਰਫਿਕਸ ਪਿਕਚਰਜ਼ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਜਿਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਇਸ ਤੋਂ ਪਹਿਲਾਂ ਸਿਧਾਰਥ ਨੇ ਫਿਲਮ ‘ਪਠਾਣ’ ਦਾ ਨਿਰਦੇਸ਼ਨ ਕੀਤਾ ਸੀ। ਸਿਧਾਰਥ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਸ਼ਾਹਰੁਖ਼ ਨਵੀਂ ਦਿੱਖ ਵਿੱਚ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਅੱਧੀ ਰਾਤ ਤੋਂ ਹੀ ਸ਼ਾਹਰੁਖ਼ ਦੇ ਚਾਹੁਣ ਵਾਲੇ ਉਸ ਦੇ ਬੰਗਲੇ ‘ਮੰਨਤ’ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਸਨ ਤੇ ਉਹ ਆਪਣੇ ਚਹੇਤੇ ਅਦਾਕਾਰ ਦੀ ਝਲਕ ਪਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ, ‘ਐੱਸ ਕੇ ਆਰ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ’ ਅਤੇ ‘ਜਨਮ ਦਿਨ ਮੁਬਾਰਕ ਕਿੰਗ ਖ਼ਾਨ’। ਸ਼ਾਹਰੁਖ਼ ਦਾ ਪ੍ਰਸ਼ੰਸਕ ਪ੍ਰਿੰਸ ਸਿੰਘ ਕੋਲਕਾਤਾ ਤੋਂ ਆਪਣੇ ਸਾਥੀਆਂ ਨਾਲ ਆਇਆ ਸੀ। ਉਨ੍ਹਾਂ ਸ਼ਾਹਰੁਖ਼ ਖ਼ਾਨ ਨੂੰ ਦੇਖਣ ਲਈ ਰੇਲਗੱਡੀ ਵਿੱਚ 33 ਘੰਟੇ ਸਫ਼ਰ ਕੀਤਾ। ਪ੍ਰਿੰਸ ਨੇ ਆਖਿਆ,‘‘ਮੈਂ ਕੋਲਕਾਤਾ ਤੋਂ ਆਪਣੀ ਟੀਮ ‘ਐੱਸ ਕੇ ਆਰ ਵਾਰੀਅਰਜ਼’ ਨਾਲ ਆਇਆ ਹਾਂ। ਅਸੀਂ ਸ਼ਾਹਰੁਖ਼ ਨੂੰ ਦੇਖਣ ਲਈ ਰੇਲਗੱਡੀ ’ਚ ਕਰੀਬ 33 ਘੰਟੇ ਸਫ਼ਰ ਕੀਤਾ।’’

ਥਰੂਰ ਵੱਲੋਂ ਸ਼ਾਹਰੁਖ਼ ਨੂੰ ਜਨਮ ਦਿਨ ਦੀ ਵਧਾਈ

Advertisement

ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸ਼ਾਹਰੁਖ਼ ਖਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਸ਼ਾਹਰੁਖ਼ ਨੂੰ ਦੇਖ ਕੇ ਲੱਗਦਾ ਨਹੀਂ ਕਿ ਉਹ 60 ਸਾਲਾਂ ਦੇ ਹੋ ਗਏ ਹਨ।

Advertisement
Show comments