‘ਬਾਂਦਰ’ ਵਿੱਚ ਭੂਮਿਕਾ ਨਿਭਾਅ ਕੇ ਖੁਸ਼ ਹੈ ਬੌਬੀ ਦਿਓਲ
ਬੌਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਕਿਹਾ ਕਿ ਹਰ ਅਦਾਕਾਰ ਅਜਿਹਾ ਕਿਰਦਾਰ ਨਿਭਾਉਣ ਦੀ ਇੱਛਾ ਰੱਖਦਾ ਹੈ ਜੋ ਉਸ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕਰੇ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ ‘ਬਾਂਦਰ’ ਵਿੱਚ ਭੂਮਿਕਾ...
ਬੌਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਕਿਹਾ ਕਿ ਹਰ ਅਦਾਕਾਰ ਅਜਿਹਾ ਕਿਰਦਾਰ ਨਿਭਾਉਣ ਦੀ ਇੱਛਾ ਰੱਖਦਾ ਹੈ ਜੋ ਉਸ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕਰੇ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ ‘ਬਾਂਦਰ’ ਵਿੱਚ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਬੌਬੀ ਦਿਓਲ ਨੇ ਇਸ ਫਿਲਮ ਵਿੱਚ ਪਹਿਲੀ ਵਾਰ ਅਨੁਰਾਗ ਕਸ਼ਯਪ ਨਾਲ ਕੰਮ ਕੀਤਾ ਹੈ। ਹਾਲ ਹੀ ’ਚ ‘ਬਾਂਦਰ’ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ। ਇਹ ਫਿਲਮ ਅਜਿਹੇ ਅਦਾਕਾਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ, ਜਿਸ ’ਤੇ ਉਸ ਦੀ ਪੁਰਾਣੀ ਦੋਸਤ ਜਬਰ-ਜਨਾਹ ਦਾ ਦੋਸ਼ ਲਾਉਂਦੀ ਹੈ। ਫਿਲਮ ਦਾ ਉਦੇਸ਼ ਅਦਾਲਤਾਂ ਵਿੱਚ ਬੇਇਨਸਾਫ਼ੀ ਅਤੇ ਕਾਨੂੰਨੀ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਉਣਾ ਹੈ। ਬੌਬੀ ਦਿਓਲ ਨੇ ਕਿਹਾ, ‘‘ਅਸੀਂ ਸਾਰੇ ਅਜਿਹੇ ਕਿਰਦਾਰ ਨਿਭਾਉਣ ਦਾ ਸੁਫ਼ਨਾ ਦੇਖਦੇ ਹਾਂ ਜੋ ਸਾਡੇ ਅੰਦਰ ਦੀ ਪ੍ਰਤਿਭਾ ਨੂੰ ਪੇਸ਼ ਕਰਨ ਪਰ ਅਜਿਹੇ ਮੌਕੇ ਅਸਾਨੀ ਨਾਲ ਨਹੀਂ ਮਿਲਦੇ। ਇਸ ਫਿਲਮ ਇੰਡਸਟਰੀ ਵਿੱਚ ਸਭ ਤੋਂ ਵੱਡਾ ਸੰਘਰਸ਼ ਆਪਣੀ ਕਾਬਲੀਅਤ ਦੇ ਸਿਰ ’ਤੇ ਪਛਾਣ ਬਣਾਉਣੀ ਹੈ। ਮੈਂ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।’’ ਬੌਬੀ ਦਿਓਲ ਨੇ ਕਿਹਾ, ‘‘ਮੈਂ ਕਦੇ ਸੋਚਿਆ ਨਹੀਂ ਸੀ ਕਿ ਉਸ ਦੀ ਫਿਲਮ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ।’’