ਬਿੱਗ ਬੌਸ 19: ਫ਼ਰਾਹ ਖ਼ਾਨ ਨੇ ਲਾਈ ਕੁਨਿਕਾ ਸਦਾਨੰਦ ਦੀ ਕਲਾਸ
ਇਸ ਹਫ਼ਤੇ ਦੇ ਅੰਤ ਵਿੱਚ, ਬਿੱਗ ਬੌਸ 19 ਥੋੜ੍ਹਾ ਵੱਖਰਾ ਦਿਖਾਈ ਦੇਵੇਗਾ ਕਿਉਂਕਿ ਸਲਮਾਨ ਖਾਨ ‘ਵੀਕੈਂਡ ਕਾ ਵਾਰ’ ਦੀ ਮੇਜ਼ਬਾਨੀ ਨਹੀਂ ਕਰੇਗਾ। ਉਸ ਦੀ ਥਾਂਫ਼ਰਾਹ ਖ਼ਾਨ ਦਿਖਾਈ ਦੇਵੇਗੀ। ਨਿਰਮਾਤਾਵਾਂ ਵੱਲੋਂ ਜਾਰੀ ਕੀਤੇ ਗਏ ਪ੍ਰੋਮੋ ਵਿੱਚ,ਫ਼ਰਾਹ ਨੂੰ ਘਰ ਵਿੱਚ ਕੁਨਿਕਾ ਸਦਾਨੰਦ ਦੇ ਵਿਵਹਾਰ ਬਾਰੇ ਟਿੱਪਣੀਆਂ ਕਰਦਿਆਂ ਦਿਖਾਇਆ ਗਿਆ ਹੈ। ਪ੍ਰੋਮੋ ਦੀ ਸ਼ੁਰੂਆਤ ’ਚ ਫ਼ਰਾਹ ਇਸ ਗੱਲ ਨੂੰ ਉਭਾਰਦੀ ਹੈ, ਜਦੋਂ ਕੁਨਿਕਾ, ਜ਼ੀਸ਼ਾਨ ਦੀ ਪਲੇਟ ਤੋਂ ਖਾਣਾ ਲੈ ਕੇ ਫੇਰ ਉਸ ਨੂੰ ਵਾਪਸ ਰੱਖ ਦਿੰਦੀ ਹੈ। ਇਸ ਦੌਰਾਨ ਫ਼ਰਾਹ ਸਖ਼ਤੀ ਨਾਲ ਕੁਨਿਕਾ ਨੂੰ ਕਹਿੰਦੀ ਹੈ,‘ਕੁਨਿਕਾ ਜੀ, ਯੇਹ ਜੋ ਆਪਕਾ ਘਰ ਮੇਂ ਆ ਕੇ ਰਵੱਈਆ ਹੈ, ਕਿਸੀ ਕੀ ਪਲੇਟ ਸੇ ਆਪਨੇ ਖਾਨਾ ਨਿਕਾਲ ਕੇ ਵਾਪਸ ਰੱਖਾ, ਇਹ ਬੜਾ ਹੈਰਾਨ ਕਰਨੇ ਵਾਲਾ ਹੈ।’ ਫ਼ਰਾਹ ਇੱਥੇ ਨਹੀਂ ਰੁਕਦੀ, ਸਗੋਂ ਉਹ ਤਾਨਿਆ ਮਿੱਤਲ ਦੇ ਪਾਲਣ-ਪੋਸ਼ਣ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਕੁਨਿਕਾ ਨੂੰ ਕਹਿੰਦੀ ਹੈ, ‘ਆਪ ਡਾਇਰੈਕਟ ਲੋਗੋਂ ਕੀ ਪਰਵਰਿਸ਼ ਪਰ ਚਲੀ ਜਾਤੀਂ ਹੈ...ਯੇਹ ਬਹੁਤ ਗਲਤ ਹੈ। ਹਮਾਰਾ ਯਾ ਕਿਸੀ ਕਾ ਹੱਕ ਨਹੀਂ ਬਨਤਾ ਹੈ ਉਸ ਪਰ ਟੋਕਨਾ।’ ਆਉਣ ਵਾਲੇ ਐਪੀਸੋਡ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਵੀ ਦਿਖਾਈ ਦੇਣਗੇ, ਜੋ ਆਪਣੀ ਫਿਲਮ ‘ਜੌਲੀ ਐੱਲਐੱਲਬੀ 3’ ਦਾ ਪ੍ਰਚਾਰ ਕਰਨ ਲਈ ਸ਼ੋਅ ਵਿੱਚ ਸ਼ਾਮਲ ਹੋਣਗੇ। ਸਲਮਾਨ ਖਾਨ ਵੱਲੋਂ ਹੋਸਟ ਕੀਤਾ ਜਾ ਰਿਹਾ ਬਿੱਗ ਬੌਸ 19 ਰਾਤ 9 ਵਜੇ ਜੀਓਹੌਟਸਟਾਰ ’ਤੇ ਸਟ੍ਰੀਮ ਹੁੰਦਾ ਹੈ ਅਤੇ ਫਿਰ ਕਲਰਜ਼ ਟੀਵੀ ’ਤੇ ਰਾਤ 10.30 ਵਜੇ ਇਸ ਦਾ ਟੈਲੀਕਾਸਟ ਹੁੰਦਾ ਹੈ। ਇਸ ਸ਼ੋਅ ਵਿੱਚ ਕੁਨਿਕਾ ਸਦਾਨੰਦ ਦੇ ਨਾਲ, ਗੌਰਵ ਖੰਨਾ, ਅਵੇਜ਼ ਦਰਬਾਰ, ਨਗਮਾ ਮਿਰਾਜਕਰ, ਨੀਲਮ ਗਿਰੀ, ਅਸ਼ਨੂਰ ਕੌਰ, ਤਾਨਿਆ ਮਿੱਤਲ ਅਤੇ ਅਮਲ ਮਲਿਕ ਸਣੇ ਕਈ ਪ੍ਰਤੀਯੋਗੀ ਟਰਾਫੀ ਲਈ ਮੁਕਾਬਲਾ ਕਰ ਰਹੇ ਹਨ।