ਬਿੱਗ-ਬੀ ਨੇ ‘ਇੱਕੀਸ’ ਲਈ ਆਪਣੇ ਦੋਹਤੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਉੱਘੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਦੋਹਤੇ ਅਗਸਤਿਆ ਨੰਦਾ ਨੂੰ ਉਸ ਦੀ ਆਉਣ ਵਾਲੀ ਫਿਲਮ ‘ਇੱਕੀਸ’ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ’ਚ ਬਣੀ ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਦੇ...
ਉੱਘੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਦੋਹਤੇ ਅਗਸਤਿਆ ਨੰਦਾ ਨੂੰ ਉਸ ਦੀ ਆਉਣ ਵਾਲੀ ਫਿਲਮ ‘ਇੱਕੀਸ’ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ’ਚ ਬਣੀ ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਦਿਨੇਸ਼ ਵਿਜਾਨ ਅਤੇ ਉਸ ਦਾ ਬੈਨਰ ਮੈਡੌਕ ਫਿਲਮਜ਼ ਹੈ। ਅਮਿਤਾਭ ਨੇ ਮੰਗਲਵਾਰ ਨੂੰ ਅਗਸਤਿਆ ਲਈ ਨੋਟ ਨਾਲ ‘ਐਕਸ’ ’ਤੇ ਫਿਲਮ ਦਾ ਟ੍ਰੇਲਰ ਸਾਂਝਾ ਕੀਤਾ। ਉਨ੍ਹਾਂ ਲਿਖਿਆ, ‘‘ਅਗਸਤਿਆ....ਮੈਨੂੰ ਤੇਰੇ ’ਤੇ ਮਾਣ ਹੈ। 25 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਮਰਨ ਉਪਰੰਤ ਸਭ ਤੋਂ ਘੱਟ ਉਮਰ ਦੇ ਪਰਮਵੀਰ ਚੱਕਰ ਪੁਰਸਕਾਰ ਨਾਲ ਸਨਮਾਨਤ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਅਨਕਹੀ ਸੱਚੀ ਕਹਾਣੀ ਦੇ ਗਵਾਹ।’’ ਅਗਸਤਿਆ ਨੇ 2023 ’ਚ ਜੋਇਆ ਅਖ਼ਤਰ ਦੇ ਨਿਰਦੇਸ਼ਨ ’ਚ ਬਣੀ ‘ਦਿ ਆਰਚੀਜ਼’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨੈੱਟਫਲਿਕਸ ’ਤੇ ਰਿਲੀਜ਼ ਹੋਈ ਇਸ ਸੀਰੀਜ਼ ’ਚ ਸੁਹਾਨਾ ਖ਼ਾਨ, ਖੁਸ਼ੀ ਕਪੂਰ ਅਤੇ ਮਿਹੀਰ ਆਹੁੂਜਾ ਨੇ ਅਭਿਨੈ ਕੀਤਾ ਸੀ। -

