ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਭਾਗ ਮਿਲਖਾ ਭਾਗ’ 18 ਨੂੰ ਮੁੜ ਹੋਵੇਗੀ ਰਿਲੀਜ਼

ਨਵੀਂ ਦਿੱਲੀ: ਦੌੜਾਕ ਮਿਲਖਾ ਸਿੰਘ ਦੇ ਜੀਵਨ ’ਤੇ ਆਧਾਰਿਤ ਫਿਲਮ ‘ਭਾਗ ਮਿਲਖਾ ਭਾਗ’ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕੀਤੀ ਜਾਵੇਗੀ। ਫ਼ਰਹਾਨ ਅਖਤਰ ਇਸ ਫਿਲਮ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਇਆ ਸੀ। ਇਹ ਫਿਲਮ ਦਹਾਕਾ ਪਹਿਲਾਂ ਰਿਲੀਜ਼ ਹੋਈ...
Advertisement

ਨਵੀਂ ਦਿੱਲੀ:

ਦੌੜਾਕ ਮਿਲਖਾ ਸਿੰਘ ਦੇ ਜੀਵਨ ’ਤੇ ਆਧਾਰਿਤ ਫਿਲਮ ‘ਭਾਗ ਮਿਲਖਾ ਭਾਗ’ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕੀਤੀ ਜਾਵੇਗੀ। ਫ਼ਰਹਾਨ ਅਖਤਰ ਇਸ ਫਿਲਮ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਇਆ ਸੀ। ਇਹ ਫਿਲਮ ਦਹਾਕਾ ਪਹਿਲਾਂ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਕੀਤਾ ਸੀ। ਇਸ ਫਿਲਮ ਦੀ ਵੱਡੇ ਪੱਧਰ ’ਤੇ ਸ਼ਲਾਘਾ ਹੋਈ ਸੀ। ਇਹ ਫਿਲਮ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲੇ ਮਹਾਨ ਭਾਰਤੀ ਖਿਡਾਰੀ ਮਿਲਖਾ ਸਿੰਘ ਦੇ ਜੀਵਨ ’ਤੇ ਆਧਾਰਿਤ ਹੈ। ਮਿਲਖਾ ਸਿੰਘ ਨੂੰ ‘ਦਿ ਫਲਾਇੰਗ ਸਿੱਖ’ ਵੀ ਕਿਹਾ ਜਾਂਦਾ ਹੈ। ਮਹਿਰਾ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਲਈ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਦੀ ਕਹਾਣੀ ਲੋਕਾਂ ਸਾਹਮਣੇ ਲਿਆਉਣਾ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਸੀ। ਇਸ ਨੇ ਸਾਨੂੰ ਅਹਿਸਾਸ ਕਰਵਾਇਆ ਕਿ ਲਚਕੀਲਾਪਣ, ਅਨੁਸ਼ਾਸਨ ਅਤੇ ਹਿੰਮਤ ਪਹਾੜਾਂ ਨੂੰ ਹਿਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਅੱਜ ਵੀ ਪ੍ਰੇਰਿਤ ਕਰਦੀ ਹੈ। ਇਸ ਦਾ ਮੁੜ ਰਿਲੀਜ਼ ਹੋਣਾ ਉਨ੍ਹਾਂ ਲਈ ਖ਼ੁਸ਼ੀ ਵਾਲਾ ਪਲ ਹੈ। ਫਿਲਮ ਵਿੱਚ ਮਿਲਖਾ ਸਿੰਘ ਦਾ ਕਿਰਦਾਰ ਅਦਾ ਕਰਨ ਵਾਲੇ ਫ਼ਰਹਾਨ ਅਖ਼ਤਰ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਲਈ ਬੇਹੱਦ ਖ਼ਾਸ ਸੀ। ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣਾ ਮਾਣ ਵਾਲਾ ਅਤੇ ਜ਼ਿੰਮੇਵਾਰੀ ਵਾਲਾ ਕੰਮ ਸੀ। ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ ਕਿ ਦਰਸ਼ਨ ਦੁਬਾਰਾ ਇਸ ਫਿਲਮ ਨੂੰ ਵੱਡੇ ਪਰਦੇ ’ਤੇ ਦੇਖ ਸਕਣਗੇ। -ਪੀਟੀਆਈ

Advertisement

Advertisement