ਆਯੂਸ਼ਮਾਨ ਨੇ ਭਰਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ
ਬੌਲੀਵੁੱਡ ਅਦਾਕਾਰ ਆਯੂਮਾਨ ਖੁਰਾਣਾ ਨੇ ਆਪਣੇ ਭਰਾ ਅਪਾਰਸ਼ਕਤੀ ਖੁਰਾਣਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਆਯੂਸ਼ਮਾਨ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਭਰਾ ਮੌਜ-ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਅਦਾਕਾਰਾਂ ਨੂੰ ਹੱਸਦੇ ਅਤੇ...
ਬੌਲੀਵੁੱਡ ਅਦਾਕਾਰ ਆਯੂਮਾਨ ਖੁਰਾਣਾ ਨੇ ਆਪਣੇ ਭਰਾ ਅਪਾਰਸ਼ਕਤੀ ਖੁਰਾਣਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਆਯੂਸ਼ਮਾਨ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਭਰਾ ਮੌਜ-ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਅਦਾਕਾਰਾਂ ਨੂੰ ਹੱਸਦੇ ਅਤੇ ਇਕੱਠਿਆਂ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਆਯੂਸ਼ਮਾਨ ਨੇ ਆਖਿਆ, ਦੁਨੀਆ ਦੇ ਸਭ ਤੋਂ ਚੰਗੇ ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਅਪਾਰਸ਼ਕਤੀ ਤੈਨੂੰ ਬਹੁਤ ਪਿਆਰ!’’ ਇਸੇ ਦੌਰਾਨ ਅਪਾਰਸ਼ਕਤੀ ਨੇ ਆਪਣੇ ਵੱਡੇ ਭਰਾ ਵੱਲੋਂ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ ਦੇ ਜਵਾਬ ਵਿੱਚ ਉਸੇ ਤਰ੍ਹਾਂ ਪਿਆਰ ਦਾ ਇਜ਼ਹਾਰ ਕੀਤਾ। ਇਸੇ ਦੌਰਾਨ ਆਯੂਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਵੀ ਭਰਾਵਾਂ ਲਈ ਪਿਆਰ ਭਰੀ ਪੋਸਟ ਸਾਂਝੀ ਕੀਤੀ। ਜਾਣਕਾਰੀ ਅਨੁਸਾਰ ਕੱਲ੍ਹ ਅਪਾਰਸ਼ਕਤੀ ਨੇ ਆਪਣੇ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ। ਉਸ ਨੇ ਆਖਿਆ ਸੀ, ‘‘ਮੇਰੇ ਜਨਮ ਦਿਨ ’ਤੇ ਨਵਾਂ ਗੀਤ ‘ਪਹਾੜਨ’! ਤੁਹਾਨੂੰ ਪਤਾ ਹੈ ਕਿ ਤੁਸੀਂ ਜਨਮ ਦਿਨ ਦਾ ਤੋਹਫ਼ਾ ਕੀ ਦੇਣਾ ਹੈ! ਦੁਆਵਾਂ ਤੇ ਅਰਦਾਸ..!’ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਥੰਮਾ’ ਰਿਲੀਜ਼ ਹੋਈ ਹੈ, ਜਿਸ ਵਿੱਚ ਰਸ਼ਮਿਕਾ ਮਦੰਨਾ ਅਹਿਮ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਫਿਲਮ ‘ਥੰਮਾ’ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਪਰੇਸ਼ ਰਾਵਲ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਰਿਲੀਜ਼ ਤੋਂ ਬਾਅਦ ਆਯੂਸ਼ਮਾਨ ਬਹੁਤ ਖੁਸ਼ ਹੈ ਕਿਉਂਕਿ ਉਹ ‘ਥੰਮਾ’ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਮੰਨਦਾ ਹੈ।

