ਅਰਪਿਤਾ ਨੇ ਸਲੀਮ ਖ਼ਾਨ ਦੇ 90ਵੇਂ ਜਨਮ ਦਿਨ ਮੌਕੇ ਭਾਵੁਕ ਸੁਨੇਹਾ ਭੇਜਿਆ
ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨੇ ਅੱਜ ਆਪਣੇ ਪਿਤਾ ਸਲੀਮ ਖ਼ਾਨ ਦੇ 90ਵੇਂ ਜਨਮ ਦਿਨ ਮੌਕੇ ਭਾਵੁਕ ਨੋਟ ਲਿਖਿਆ ਹੈ। ਅਰਪਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਨਾਲ ਉਸ ਦਾ...
ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨੇ ਅੱਜ ਆਪਣੇ ਪਿਤਾ ਸਲੀਮ ਖ਼ਾਨ ਦੇ 90ਵੇਂ ਜਨਮ ਦਿਨ ਮੌਕੇ ਭਾਵੁਕ ਨੋਟ ਲਿਖਿਆ ਹੈ। ਅਰਪਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਨਾਲ ਉਸ ਦਾ ਪਤੀ ਆਯੂਸ਼ ਸ਼ਰਮਾ, ਬੇਟਾ ਅਹਿਲ ਸ਼ਰਮਾ ਅਤੇ ਬੇਟੀ ਆਇਤ ਸ਼ਰਮਾ ਵੀ ਹੈ। ਉਸ ਨੇ ਕੈਪਸ਼ਨ ’ਚ ਲਿਖਿਆ, ‘‘ਪਿਤਾ ਜੀ, ਜਨਮ ਦਿਨ ਮੁਬਾਰਕ। ਤੁਹਾਡਾ ਹੋਣਾ ਸਾਡੇ ਲਈ ਹਰ ਦਿਨ ਅਸਲ ਵਿੱਚ ਇੱਕ ਆਸ਼ੀਰਵਾਦ ਹੈ। ਤੁਸੀਂ ਮਹਾਨ ਹੋ ਅਤੇ ਅਸੀਂ ਤੁਹਾਡੀ ਵਿਰਾਸਤ ਹਾਂ।’’ ਅਰਪਿਤਾ ਨੇ ਕਿਹਾ, ‘‘ਸਾਡੇ ਖੰਭਾਂ ਨੂੰ ਪਰਵਾਜ਼ ਦੇਣ ਲਈ ਧੰਨਵਾਦ, ਤੂਫ਼ਾਨ ’ਚ ਸ਼ਾਂਤ ਬਣੇ ਰਹਿਣ ਲਈ ਧੰਨਵਾਦ। ਸਾਨੂੰ ਜਿਸ ਤਾਕਤ ਦੀ ਲੋੜ ਹੈ, ਉਹ ਬਣਨ ਲਈ ਧੰਨਵਾਦ। ਸਾਨੂੰ ਪਰਿਵਾਰ ਦੀ ਕੀਮਤ ਦੱਸਣ ਲਈ ਧੰਨਵਾਦ ਅਤੇ ਹਮੇਸ਼ਾ ਸਾਡੀ ਸੁਰੱਖਿਅਤ ਜਗ੍ਹਾ ਬਣੇ ਰਹਿਣ ਲਈ ਧੰਨਵਾਦ। ਤੁਸੀਂ ਸਾਡੀ ਦੁਨੀਆ ਹੋ। ਤੁਹਾਨੂੰ ਹਮੇਸ਼ਾ ਲਈ ਬਹੁਤ ਪਿਆਰ।’’ ਦੱਸਣਯੋਗ ਹੈ ਕਿ ਅਰਪਿਤਾ, ਸਲੀਮ ਖ਼ਾਨ ਤੇ ਉਨ੍ਹਾਂ ਦੀ ਦੂਜੀ ਪਤਨੀ ਹੈਲੇਨ ਦੀ ਗੋਦ ਲਈ ਹੋਈ ਬੇਟੀ ਹੈ।

