ਅਨੁਪਮ ਖ਼ੇਰ ਨੇ ਫ਼ਿਲਮ ‘ਕਾਂਤਾਰਾ: ਚੈਪਟਰ 1’ ਨੂੰ ਸਰਾਹਿਆ
ਅਦਾਕਾਰ ਅਨੁਪਮ ਖੇਰ ਨੇ ਆਪਣੇ ਪਰਿਵਾਰ ਨਾਲ ਰਿਸ਼ਭ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ: ਚੈਪਟਰ 1’ ਦੇਖੀ। 2022 ਦੀ ਕੰਨੜ ਹਿੱਟ ਫਿਲਮ ‘ਕਾਂਤਾਰਾ’ ਦੀ ਸੀਕੁਅਲ ਇਹ ਫ਼ਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਦੇਖਣ ਮਗਰੋਂ ਖੇਰ ਨੇ ਐੱਕਸ ’ਤੇ ਪੋਸਟ ਪਾਈ ਹੈ। ਉਨ੍ਹਾਂ ਲਿਖਿਆ, ਪਿਆਰੇ ਰਿਸ਼ਭ, ਹੁਣੇ ਹੀ ਆਪਣੀ ਮਾਂ, ਭਰਾ, ਹਰਮਨ ਅਤੇ ਫਾਲਗੁਨੀ ਨਾਲ ਫ਼ਿਲਮ ਕਾਂਤਾਰਾ ਦੇਖੀ। ਮੇਰੇ ਕੋਲ ਤੁਹਾਡੀ ਅਤੇ ਤੁਹਾਡੀ ਪੂਰੀ ਟੀਮ ਦੀ ਜਾਦੂਈ ਪ੍ਰਤਿਭਾ ਦੀ ਪ੍ਰਸ਼ੰਸਾ ਕਰਨ ਲਈ ਸ਼ਬਦ ਮੁੱਕ ਗਏ ਹਨ। ਭਗਵਾਨ ਰਾਮ ਤੁਹਾਨੂੰ ਆਸ਼ੀਰਵਾਦ ਦੇਣ।’ ਨਿਰਦੇਸ਼ਕ ਰਿਸ਼ਭ ਸ਼ੈੱਟੀ, ਜਿਸ ਨੇ ਫ਼ਿਲਮ ਦਾ ਨਿਰਦੇਸ਼ਨ ਅਤੇ ਅਭਿਨੈ ਦੋਵੇਂ ਕੀਤੇ ਹਨ, ਨੇ ਖੇਰ ਦੀ ਪੋਸਟ ਲਈ ਧੰਨਵਾਦ ਕੀਤਾ। ਫ਼ਿਲਮ ‘ ਕਾਂਤਾਰਾ: ਚੈਪਟਰ 1’ ਤੁਲੁਨਾਡੂ ਵਿੱਚ ਦੈਵ ਪੂਜਾ ਦੀ ਉਤਪਤੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀਆਂ ਜੜ੍ਹਾਂ ਚੌਥੀ ਸਦੀ ਦੇ ਕੜੰਬਾ ਰਾਜਵੰਸ਼ ਨਾਲ ਜੁੜੀਆਂ ਹੋਈਆਂ ਹਨ। ਸ਼ੈੱਟੀ ਬਰਮੇ ਦੀ ਭੂਮਿਕਾ ਨਿਭਾਉਂਦਾ ਹੈ, ਜੋ ਕਾਂਤਾਰਾ ਜੰਗਲ ਅਤੇ ਇਸ ਦੇ ਕਬਾਇਲੀ ਭਾਈਚਾਰਿਆਂ ਦਾ ਰੱਖਿਅਕ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ।