ਅਨੁਪਮ ਖੇਰ ਵੱਲੋਂ ਰੇਖਾ ਦੀ ਪ੍ਰਸ਼ੰਸਾ
ਅਦਾਕਾਰ ਅਨੁਪਮ ਖੇਰ ਨੇ ਬੌਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰੇਖਾ ਲਈ ਖ਼ਾਸ ਨੋਟ ਲਿਖਿਆ ਹੈ। ਇੱਕ ਸਮਾਗਮ ਵਿੱਚ ਹੋਈ ਮੁਲਾਕਾਤ ਦੌਰਾਨ ਉਸ ਨੇ ਅਦਾਕਾਰਾ ਨੂੰ ਸੁੰਦਰਤਾ ਦੇ ਨਾਲ ਨਾਲ ਮਿਲਣਸਾਰ ਸੁੁਭਾਅ ਦੀ ਮਾਲਕ ਦੱਸਿਆ ਹੈ। ਅਦਾਕਾਰ ਖੇਰ ਨੇ ਇੰਸਟਾਗ੍ਰਾਮ ਦੇ ਆਪਣੇ...
ਅਦਾਕਾਰ ਅਨੁਪਮ ਖੇਰ ਨੇ ਬੌਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰੇਖਾ ਲਈ ਖ਼ਾਸ ਨੋਟ ਲਿਖਿਆ ਹੈ। ਇੱਕ ਸਮਾਗਮ ਵਿੱਚ ਹੋਈ ਮੁਲਾਕਾਤ ਦੌਰਾਨ ਉਸ ਨੇ ਅਦਾਕਾਰਾ ਨੂੰ ਸੁੰਦਰਤਾ ਦੇ ਨਾਲ ਨਾਲ ਮਿਲਣਸਾਰ ਸੁੁਭਾਅ ਦੀ ਮਾਲਕ ਦੱਸਿਆ ਹੈ। ਅਦਾਕਾਰ ਖੇਰ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਫਰਹਾਨ ਅਖ਼ਤਰ ਦੀ ਫਿਲਮ ‘120 ਬਹਾਦਰ’ ਦੇ ਪ੍ਰੀਮੀਅਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਦੋਵੇਂ ਕਲਾਕਾਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਚ ਰੇਖਾ ਨੇ ਹਲਕੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ ਅਤੇ ਅਨੁਪਮ ਖੇਰ ਨੇ ਪੈਂਟ ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੀ ਇਕੱਲੇ ਦੀ ਫੋਟੋ ਅਪਲੋਡ ਕੀਤੀ ਹੈ। ਇਨ੍ਹਾਂ ਫੋਟੋਆਂ ਨਾਲ ਪਾਈ ਕੈਪਸ਼ਨ ਵਿੱਚ ਅਦਾਕਾਰ ਨੇ ਲਿਖਿਆ ਹੈ, ‘‘ਫਿਲਮ ‘120 ਬਹਾਦਰ’ ਦੇ ਪ੍ਰੀਮੀਅਰ ’ਤੇ ਰੇਖਾ ਜੀ ਨੂੰ ਮਿਲ ਕੇ ਖ਼ੁਸ਼ੀ ਹੋਈ। ਅਦਾਕਾਰਾ ਸਿਰਫ਼ ਸੁੰਦਰਤਾ ਹੀ ਨਹੀਂ ਬਲਕਿ ਚੰਗੀ ਸ਼ਖ਼ਸੀਅਤ ਦੀ ਵੀ ਮਾਲਕ ਹੈ। ਉਨ੍ਹਾਂ ਕਿਹਾ ਕਿ ਰੇਖਾ ਵਰਗੀ ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦੀ ਹੈ।’’ ਰੇਖਾ ਅਤੇ ਅਨੁਪਮ ਖੇਰ ਨੇ ‘ਸੰਸਾਰ’ (1987), ‘ਮੇਰਾ ਪਤੀ ਸਿਰਫ਼ ਮੇਰਾ ਹੈ’ (1990) ਅਤੇ ‘ਸੁਪਰ ਨਾਨੀ’ (2014) ਵਿੱਚ ਆਖ਼ਰੀ ਵਾਰ ਇਕੱਠੇ ਕੰਮ ਕੀਤਾ ਸੀ। ਇਸ ਦਾ ਨਿਰਦੇਸ਼ਨ ਇੰਦਰਾ ਕੁਮਾਰ ਨੇ ਕੀਤਾ ਸੀ।

