ਅੰਸ਼ੁਲਾ ਕਪੂਰ ਨੇ ਮੰਗਣੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ ਇੰਸਟਾਗ੍ਰਾਮ ’ਤੇ ਆਪਣੇ ਮੰਗੇਤਰ ਰੋਹਨ ਠੱਕਰ ਨਾਲ ‘ਗੋਰ ਧਨ’ ਦੀ ਰਸਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਗੋਰ ਧਨ ਵਿਆਹ ਤੋਂ ਪਹਿਲਾਂ ਕੀਤੀ ਜਾਣ ਵਾਲੀ ਰਸਮ ਹੈ, ਇਹ ਮੰਗਣੀ ਵਰਗੀ ਹੁੰਦੀ ਹੈ। ਅੰਸ਼ੁਲਾ ਨੇ ਆਪਣੇ ਮਿੱਤਰ ਅਤੇ ਪਟਕਥਾ ਲੇਖਕ ਰੋਹਨ ਠੱਕਰ ਨਾਲ 2 ਅਕਤੂਬਰ ਨੂੰ ਮੰਗਣੀ ਕੀਤੀ ਸੀ। ਜੋੜੇ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਗੋਰ ਧਨ ਦੀ ਰਸਮ ਨਿਭਾਈ। ਉਸ ਨੇ ਆਪਣੇ ਭਰਾ ਅਰਜੁਨ ਕਪੂਰ, ਭੈਣ ਜਾਹਨਵੀ ਕਪੂਰ, ਖੁਸ਼ੀ ਕਪੂਰ ਅਤੇ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨਾਲ ਸਮਾਰੋਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਅੰਸ਼ੁਲਾ ਨਿਰਮਾਤਾ ਬੋਨੀ ਕਪੂਰ ਅਤੇ ਮਰਹੂਮ ਮੋਨਾ ਸ਼ੌਰੀ ਕਪੂਰ ਦੀ ਧੀ ਹੈ ਅਤੇ ਅਦਾਕਾਰ ਅਰਜੁਨ ਕਪੂਰ ਦੀ ਭੈਣ ਹੈ। ਉਸ ਨੇ 2023 ਵਿੱਚ ਪਟਕਥਾ ਲੇਖਕ ਰੋਹਨ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਤਸਵੀਰ ਵਿੱਚ ਅੰਸ਼ੁਲਾ ਨੂੰ ਰੋਹਨ ਨਾਲ ਪੋਜ਼ ਦਿੰਦਿਆਂ ਦੇਖਿਆ ਜਾ ਸਕਦਾ ਹੈ, ਜਦੋਂ ਕਿ ਇੱਕ ਹੋਰ ਤਸਵੀਰ ਵਿੱਚ ਬੋਨੀ ਕਪੂਰ ਦੋਵਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਜਾਹਨਵੀ ਕਪੂਰ ਅੰਸ਼ੁਲਾ ਦੀ ਫੋਟੋ ਕਲਿੱਕ ਕਰਦੀ ਦਿਸ ਰਹੀ ਹੈ। ਅੰਸ਼ੁਲਾ ਜੋ ਰਿਐਲਿਟੀ ਸ਼ੋਅ ‘ਦਿ ਟ੍ਰੇਟਰਸ’ ਵਿੱਚ ਦਿਖਾਈ ਦਿੱਤੀ ਸੀ, ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਨਾਲ ਲੰਮਾ ਨੋਟ ਲਿਖਿਆ ਹੈ। ਇਸ ਵਿੱਚ ਦੱਸਿਆ ਗਿਆ ਸੀ ਕਿ ਉਹ ਅਤੇ ਰੋਹਨ ਕਿਵੇਂ ਮਿਲੇ ਅਤੇ ਦੋਵਾਂ ਵਿੱਚ ਪਿਆਰ ਕਿਵੇਂ ਹੋਇਆ।