ਅਨਿਲ ਕਪੂਰ ਨੇ ਬੋਨੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ
ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਭਰਾ ਤੇ ਫਿਲਮ ਨਿਰਮਾਤਾ ਬੋਨੀ ਕਪੂਰ ਨੂੰ 70ਵੇਂ ਜਨਮਦਿਨ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਸ ਨੇ ਇੰਸਟਾਗ੍ਰਾਮ ’ਤੇ ਬੋਨੀ ਦੇ ਜਨਮ ਦਿਨ ਸਮਾਰੋਹ ਦੀਆਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ, ਜਿਸ ਵਿੱਚ ਪਰਿਵਾਰਕ ਮੈਂਬਰ...
ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਭਰਾ ਤੇ ਫਿਲਮ ਨਿਰਮਾਤਾ ਬੋਨੀ ਕਪੂਰ ਨੂੰ 70ਵੇਂ ਜਨਮਦਿਨ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਸ ਨੇ ਇੰਸਟਾਗ੍ਰਾਮ ’ਤੇ ਬੋਨੀ ਦੇ ਜਨਮ ਦਿਨ ਸਮਾਰੋਹ ਦੀਆਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ, ਜਿਸ ਵਿੱਚ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਸਨ। ਕੈਪਸ਼ਨ ’ਚ ਉਸ ਨੇ ਲਿਖਿਆ, ‘‘70ਵੀਂ ਵਰ੍ਹੇਗੰਢ ਮੁਬਾਰਕ, ਬੋਨੀ ! ਵਿਸ਼ਵਾਸ ਕਰਨਾ ਔਖਾ ਹੈ ਕਿ ਅਸੀਂ ਕਿੰਨਾ ਸਮਾਂ ਇਕੱਠੇ ਗੁਜ਼ਾਰਿਆ। ਇਕੱਠਿਆਂ ਕੀਤੇ ਹਾਸੇ ਠੱਠਿਆਂ ਦੀਆਂ ਯਾਦਾਂ ਇਸ ਗੱਲ ਦੇ ਗਵਾਹੀ ਭਰਦੀਆਂ ਹਨ। ਮੈਂ ਤੁਹਾਡੇ ਲਈ ਹਮੇਸ਼ਾ ਖੁਸ਼ੀ, ਪਿਆਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’’ ਤਸਵੀਰਾਂ ਵਿੱਚ ਬੋਨੀ ਨੂੰ ਆਪਣਾ ਜਨਮ ਦਿਨ ਦਾ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ, ਉਹ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ, ਜਿਸ ਵਿੱਚ ਉਸ ਦੇ ਬੱਚੇ ਜਾਹਨਵੀ ਕਪੂਰ, ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਦੇ ਨਾਲ ਨਾਲ ਭਰਾ ਅਨਿਲ ਕਪੂਰ ਅਤੇ ਸੰਜੈ ਕਪੂਰ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਾਹਨਵੀ ਦਾ ਮਿੱਤਰ ਸ਼ਿਖ਼ਰ ਪਹਾੜੀਆ ਵੀ ਸ਼ਾਮਲ ਹੋਇਆ।

