ਅਨੰਨਿਆ ਨੇ ਕਾਰਤਿਕ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਦਾ ਟੀਜ਼ਰ ਲਾਂਚ ਹੋਣ ਮੌਕੇ ਆਪਣਾ ਜਨਮ ਦਿਨ ਖਾਸ ਤਰੀਕੇ ਨਾਲ ਮਨਾਇਆ। ਅਦਾਕਾਰ ਨੂੰ ਜਨਮ ਦਿਨ ’ਤੇ ਪ੍ਰਸ਼ੰਸਕਾਂ ਤੇ ਫ਼ਿਲਮ ਉਦਯੋਗ ਤੋਂ ਦੋਸਤਾਂ...
ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਦਾ ਟੀਜ਼ਰ ਲਾਂਚ ਹੋਣ ਮੌਕੇ ਆਪਣਾ ਜਨਮ ਦਿਨ ਖਾਸ ਤਰੀਕੇ ਨਾਲ ਮਨਾਇਆ। ਅਦਾਕਾਰ ਨੂੰ ਜਨਮ ਦਿਨ ’ਤੇ ਪ੍ਰਸ਼ੰਸਕਾਂ ਤੇ ਫ਼ਿਲਮ ਉਦਯੋਗ ਤੋਂ ਦੋਸਤਾਂ ਨੇ ਵਧਾਈ ਸੁਨੇਹੇ ਭੇਜੇ। ਅਦਾਕਾਰਾ ਅਨੰਨਿਆ ਪਾਂਡੇ ਨੇ ਵੀ ਸਹਿ-ਅਦਾਕਾਰ ਨੂੰ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਅਨੰਨਿਆ ਨੇ ਕਾਰਤਿਕ ਨਾਲ ਖਿਚਵਾਈਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਇੰਸਟਗ੍ਰਾਮ ’ਤੇ ਸਾਂਝੀਆਂ ਕੀਤੀਆਂ। ਅਨੰਨਿਆ ਨੇ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ, ‘‘2018 ਤੋਂ 2025 ! ਸਭ ਕੁਝ ਬਦਲ ਗਿਆ ਹੈ ਪਰ ਜੋ ਨਹੀਂ ਬਦਲਿਆ ਹੈ। ਉਹ ਹੈ ‘‘ਹੈਪੀ ਬਰਥਡੇਅ।’’ ਇਸ ਨਾਲ ਸਹਿਮਤੀ ਜਤਾਉਂਦਿਆ ਕਾਰਤਿਕ ਨੇ ਟਿੱਪਣੀ ਕੀਤੀ, ‘‘ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।’’ ਇਸ ਤੋਂ ਪਹਿਲਾਂ ਦੋਵੇਂ ਕਲਾਕਾਰ ਸ਼ਨਿੱਚਰਵਾਰ ਨੂੰ ਆਪਣੀ ਫ਼ਿਲਮ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਦੇ ਟੀਜ਼ਰ ਲਾਂਚ ਮੌਕੇ ਈਵੈਂਟ ’ਚ ਦਿਖਾਈ ਦਿੱਤੇ, ਜਿੱਥੇ ਕਾਰਤਿਕ ਨੇ ਮੀਡੀਆ ਨਾਲ ਆਪਣਾ ਜਨਮ ਦਿਨ ਮਨਾਇਆ। ਤਸਵੀਰ ਵਿੱਚ ਕਾਰਤਿਕ ਜਨਮ ਦਿਨ ਦਾ ਕੇਕ ਕੱਟਦਾ ਦਿਖਾਈ ਦਿੱਤਾ, ਜਿਸ ਦੌਰਾਨ ਅਨੰਨਿਆ ਪਾਂਡੇ ਵੀ ਮੌਜੂਦ ਸੀ। ਦੱਸਣਯੋਗ ਹੈ ਕਿ ਫ਼ਿਲਮ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਵਿੱਚ ਕਾਰਤਿਕ ਤੇ ਅਨੰਨਿਆ ਪਾਂਡੇ ਤੋਂ ਇਲਾਵਾ ਜੈਕੀ ਸ਼ਰੌਫ ਤੇ ਨੀਨਾ ਗੁਪਤਾ ਵੀ ਹਨ। ਇਹ ਫ਼ਿਲਮ 25 ਦਸੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣੀ ਹੈ।

