ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ
ਹਾਲ ਹੀ ਗੱਲਬਾਤ ਕਰਦਿਆਂ 82 ਸਾਲਾ ਅਦਾਕਾਰ ਨੇ ਨਰਾਤਿਆਂ ਦੇ ਮੱਦੇਨਜ਼ਰ ਡਾਂਡੀਆ ਸਟਿੱਕਸ ਵੰਡਣ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕੁਝ ਪ੍ਰਸ਼ੰਸਕਾਂ ਨੂੰ ਹੈਲਮੇਟ ਵੀ ਵੰਡੇ। ਉਨ੍ਹਾਂ ਅਜਿਹਾ ਫ਼ੈਸਲਾ ‘ਹੈਲਮੇਟ ਮੈਨ ਆਫ ਇੰਡੀਆ’ ਦੇ ਨਾਮ ਨਾਲ ਮਸ਼ਹੂਮ ਸ਼ੋਅ ’ਚ ਹਿੱਸਾ ਲੈਣ ਵਾਲੇ ਰਘਵਿੰਦਰ ਕੁਮਾਰ ਤੋਂ ਪ੍ਰਭਾਵਿਤ ਹੋ ਕੇ ਲਿਆ ਸੀ। ਰਘਵਿੰਦਰ ਕੁਮਾਰ ਮੋਟਰਸਾਈਕਲ ਚਾਲਕਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਅਕਸਰ ਹੈਲਮੇਟ ਵੰਡਦੇ ਹਨ। ਉਹ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ। ਉਹ ਹੁਣ ਤਕ ਵੱਖ-ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਦਾਨ ਕਰ ਚੁੱਕੇ ਹਨ।
ਅਮਿਤਾਭ ਬੱਚਨ ਨੇ ਸੋਮਵਾਰ ਨੂੰ ਆਪਣੇ ‘ਐਕਸ’ ਖਾਤੇ ’ਤੇ ਰਘਵਿੰਦਰ ਕੁਮਾਰ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਸਬੰਧੀ ਉਸ ਪੋਸਟ ਵਿੱਚ ਲਿਖਿਆ ਹੈ, ‘‘ਕੇ ਬੀ ਸੀ ’ਤੇ ‘ਹੈਲਮੇਟ ਮੈਨ’ ਨੂੰ ਮਿਲਣਾ ਮਾਣ ਵਾਲੀ ਗੱਲ ਹੈ। ਉਹ ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਹੈਲਮੇਟ ਵੰਡਦਾ ਹੈ। ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਇਸ ਮਗਰੋਂ ਮੈਂ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ ਹਨ।’’ ਅਦਾਕਾਰ ਬੱਚਨ ਇਸ ਸਮੇਂ ਕੇ ਬੀ ਸੀ ਦੇ 17ਵੇਂ ਸੀਜ਼ਨ ਦੀ ਮੇਜ਼ਬਾਨੀ ਕਰ ਰਹੇ ਹਨ।